Friday, 30 Jan 2026

ਨਗਰ ਨਿਗਮ ਦੇ ਬਾਹਰ ਵੀ ਇਸ ਤਰਾਂ ਦੇ ਹਾਲਾਤ ਨੇ ਉਥੇ ਕਈ ਦਿਨਾਂ ਤੋਂ ਸੀਵਰੇਜ ਜਾਮ ਹੈ

ਉੱਥੋਂ ਰੋਜ਼ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਇੱਥੋਂ ਲੰਘਦੇ  ਹਨ ਪਰ ਨਹੀਂ ਦੇ ਰਹੇ ਧਿਆਨ ।

ਜਲੰਧਰ ਅੱਜ ਮਿਤੀ 24 ਨਵੰਬਰ (ਸੋਨੂੰ) : ਇਕ ਕਹਾਵਤ ਹੈ ਕੀ ਜਿਹੜਾ ਖੁਦ ਬਿਮਾਰ ਹੋਵੇ ਉਹ ਦੂਜੇ ਨੂੰ ਕੀ ਠੀਕ ਕਰੇਗਾ ਨਗਰ ਨਿਗਮ ਦੇ ਬਾਹਰ ਵੀ ਇਸ ਤਰਾਂ ਦੇ ਹਾਲਾਤ ਨੇ ਉਥੇ ਕਈ ਦਿਨਾਂ ਤੋਂ ਸੀਵਰੇਜ ਜਾਮ ਹੈ ਜਿੱਥੋਂ ਕਿ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਇੱਥੋਂ ਲੰਘਦੇ ਨੇ ਇਥੇ ਹੀ ਨਗਰ ਨਿਗਮ ਅਧਿਕਾਰੀ ਅਤੇ ਐਸਡੀਓ ਐਕਸੀਅਨ ਸ਼ਹਿਰ ਦਾ ਕੰਮ 85 ਵਾਡਾਂ ਦਾ ਦੇਖਦੇ ਨੇ ਪਰ ਉਹਨਾਂ ਨੂੰ ਨਗਰ ਨਿਗਮ ਦੇ ਬਾਹਰ ਸੀਵਰੇ ਸਮੱਸਿਆ ਨਹੀਂ ਨਜ਼ਰ ਆ ਰਹੀ ਜਿੱਥੇ ਕਿ ਉੱਪਰ ਨਗਰ ਨਿਗਮ ਵੱਲੋਂ ਚਪਾਤੀ ਬਣੀ ਬਣਾਈ ਜਾ ਰਹੀ ਹੈ ਵਾਰਡ ਨੰਬਰ 61 ਤੋਂ ਆਮ ਆਦਮੀ ਪਾਰਟੀ ਅਤੇ ਸੋਸ਼ਲ ਵਰਕਰ ਬਲਵੀਰ ਕੌਰ ਨੇ ਦੱਸਿਆ ਹੈ ਕਿ ਮਧਮਨ ਸਕੂਲ ਦੇ ਬਾਹਰ ਸੀਵਰੇਜ ਜਾਮ ਹੈ ਪਿਛਲੇ ਕਈ ਦਿਨਾਂ ਤੋਂ ਆਨਲਾਈਨ ਕੰਪਲੇਂਟ ਵੀ ਕਰਦੇ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਨਾਲ ਹੀ ਪਲਾਟ ਦੇ ਕੂੜੇ ਦਾ ਢੇਰ ਪਿਆ ਹੈ ਪਤਾ ਨਹੀਂ ਕਿੱਥੋਂ ਕੂੜਿਆ ਢੇਰ ਆ ਜਾਂਦਾ ਹੈ ਹੋਰ ਕਈ ਕਈ ਮਹੀਨੇ ਨਗਰ ਨਿਗਮ ਨੂੰ ਚੱਕਣ ਤੇ ਲੱਗ ਜਾਂਦੇ ਨੇ ਜਲੰਧਰ ਸ਼ਹਿਰ ਵਿੱਚ ਨਗਰ ਨਿਗਮ ਕੋਲ ਠੇਕੇਦਾਰਾਂ ਦੀਆਂ 120 ਟਰਾਲੀਆਂ ਅਤੇ ਆਪਣੀਆਂ ਵੀ ਕਈ ਟਰਾਲੀਆਂ ਨੇ ਅਤੇ ਟਿੱਪਰ ਨੇ ਪਰ ਕੂੜੇ ਦੇ ਢੇਰ ਮੁਹੱਲਿਆਂ ਵਿੱਚ ਲੱਗੇ ਪਏ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਵਿੱਚ ਗੰਦੇ ਪਾਣੀ ਚੋਂ ਲੰਘਣਾ ਪੈਂਦਾ ਹੈ ਆਉਣ ਜਾਣ ਵੇਲੇ ਬੱਚੇ ਕਹਿੰਦੇ ਪਾਣੀ ਉਪਰੋਂ ਹੀ ਆਉਂਦੇ ਜਾਂਦੇ ਨੇ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇੱਕ ਤਾਂ ਸੀਵਰੇਜ ਸਮੱਸਿਆ ਤੇ ਕੂੜੇ ਹੱਲ ਕੀਤੀ ਜਾਵੇ ਇਲਾਕਾ ਨਿਵਾਸੀਆਂ ਦੀ ਸਮੱਸਿਆ ਆਉਣ ਜਾਣ ਵਾਲੇ ਲੋਕ ਮੂੰਹ ਤੇ ਰੁਮਾਲ ਅਤੇ ਕੱਪੜਿਆਂ ਬੰਨ ਕੇ ਨਿਕਲਦੇ ਨੇ ਬਦਬੂ ਨਾਲ ਸਕੂਲ ਹੈ ਨਾਲ ਬੱਚਿਆਂ ਨੂੰ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ ਅਗਾਂ ਸਰਦੀਆਂ ਦੇ ਦਿਨ ਹਨ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਲੋਕਾਂ ਦੀ ਸਿਹਤ ਬਾਰੇ । 


38

Share News

Login first to enter comments.

Latest News

Number of Visitors - 133633