Friday, 30 Jan 2026

ਪੰਜਾਬ ਰੋਡਵੇ, ਪਨਬਸੱ ਅਤੇ ਪੀ.ਆਰ.ਟੀ ਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਅਰਥੀ ਫੁਕ ਰੈਲੀ

ਜਲੰਧਰ- ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਸਵੇਰੇ ਪੰਜਾਬ ਦੇ 27 ਡਿਪੂਆਂ ਵਿੱਚ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਅਰਥੀ ਫੂਕ ਰੈਲੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਵਾਰ-ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਪੱਛਮੀ ਪ੍ਰਧਾਨ ਰਾਮਚੰਦ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਉਹ ਇਸੇ ਤਰ੍ਹਾਂ ਸਰਕਾਰ ਖਿਲਾਫ ਧਰਨਾ ਦਿੰਦੇ ਰਹਿਣਗੇ। ਇਸ ਦੇ ਨਾਲ ਹੀ 4 ਅਗਸਤ ਨੂੰ ਪੰਜਾਬ ਭਰ ਦੇ ਸਾਰੇ ਬੱਸ ਸਟੈਂਡਾਂ 'ਤੇ 2 ਘੰਟੇ ਚੱਕਾ ਜਾਮ ਕੀਤਾ ਜਾਵੇਗਾ।

ਸਰਕਾਰ ਵਿਚੋਲਿਆਂ ਨੂੰ ਹਟਾ ਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ

 ਕਰੀਬ 10 ਤੋਂ 12 ਘੰਟੇ ਕੰਮ ਕਰਨ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਮੁਲਾਜ਼ਮ ਲੰਮੇ ਸਮੇਂ ਤੋਂ ਪ੍ਰੇਸ਼ਾਨ ਹਨ। ਠੇਕਾ ਪ੍ਰਣਾਲੀ ਤਹਿਤ ਜੀ.ਐਸ.ਟੀ ਦੇ ਰੂਪ ਵਿੱਚ ਮਜ਼ਦੂਰਾਂ ਦੀ ਹੋ ਰਹੀ ਲੁੱਟ ਬੰਦ ਕੀਤੀ ਜਾਵੇ ਅਤੇ ਠੇਕੇਦਾਰਾਂ (ਵਿਚੋਲਿਆਂ) ਨੂੰ ਬਾਹਰ ਕਰਕੇ ਸਰਕਾਰੀ ਵਿਭਾਗ ਵਿੱਚ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। 

ਇਹ ਹਨ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ 

ਮਹਿਕਮੇ ਵਿੱਚ ਵਿਚੋਲੇ ਠੇਕੇਦਾਰਾਂ ਨੂੰ ਹਟਾਇਆ ਜਾਵੇ, ਸਰਕਾਰ ਜੀਐਸਟੀ ਦੇ ਰੂਪ ਵਿੱਚ 20 ਤੋਂ 25 ਕਰੋੜ ਦੀ ਲੁੱਟ ਬੰਦ ਕਰੇ, ਤਨਖਾਹ ਵਿੱਚ ਬਰਾਬਰਤਾ ਲਿਆ ਕੇ 5 ਫੀਸਦੀ ਵਾਧਾ ਲਾਗੂ ਕੀਤਾ ਜਾਵੇ, ਸ਼ਰਤਾਂ ਵਿੱਚ ਸੋਧ ਕਰਕੇ ਬਰਖ਼ਾਸਤ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ।

ਮੀਟਿੰਗ ਦੌਰਾਨ ਇਹ ਮੈਂਬਰ ਹਾਜ਼ਰ ਸਨ

ਇਸ ਅਰਥੀ ਫੂਕ ਰੈਲੀ ਵਿੱਚ ਪ੍ਰਧਾਨ ਸਤਪਾਲ ਸਿੰਘ ਸਮੇਤ ਰਾਮਚੰਦ ਪੱਛਮੀ ਪ੍ਰਧਾਨ, ਦਲਜੀਤ ਸਿੰਘ, ਚੰਨਣ ਸਿੰਘ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ।


10

Share News

Login first to enter comments.

Latest News

Number of Visitors - 133236