Friday, 30 Jan 2026

ਕਾਂਗਰਸ ਦੇ ਸੀਨੀਅਰ ਲੀਡਰ ਰਜਿੰਦਰ ਦਾ ਬੇਦਾਗ਼ ਰਾਜਨੀਤਿਕ ਸਫ਼ਰ, ਕਾਂਗਰਸ ਪਾਰਟੀ ਲਈ ਉਹ ਅਤੇ ਉਹਨਾਂ ਦੀ ਪਤਨੀ ਉਮਾ ਬੇਰੀ ਦਾ ਹੈ ਬਡਾ ਯੋਗਦਾਨ ।

ਪੁਰੇ ਦੋਆਬੇ ਵਿੱਚੋ ਸਭ ਤੋ ਵੱਧ ਐਕਟਿਵ ਪ੍ਰਧਾਨ ਹਨ ਰਜਿੰਦਰ ਬੇਰੀ 

ਜਲੰਧਰ ਅੱਜ ਮਿਤੀ 04 ਨਵੰਬਰ (ਸੋਨੂੰ) : ਪਿਛਲੇ ਕਈ ਸਾਲਾਂ ਤੋ ਰਾਜਨੀਤੀ ਵਿੱਚ ਐਕਟਿਵ ਰਜਿੰਦਰ ਬੇਰੀ ਜੋ ਕਿ ਅੱਜ ਦੇ ਸਮੇਂ ਵਿੱਚ ਜਲੰਧਰ ਦੇ ਸ਼ਹਿਰ ਵਿਚ ਪੂਰੀ ਤਰਾਂ ਨਾਲ ਐਕਟਿਵ ਹਨ, ਅਤੇ ਉਨਾਂ ਦੀ ਇਮਾਨਦਾਰੀ ਅਤੇ ਸ਼ਰੀਫੀ ਦੀ ਮਿਸਾਲ ਤਾਂ ਪੂਰੇ ਪੰਜਾਬ ਵਿੱਚ ਮੰਨੀ ਜਾਂਦੀ ਹੈ । ਉਹ ਅਤੇ ਉਨਾਂ ਦੀ ਧਰਮਪਤਨੀ 1997 ਤੋ ਲਗਾਤਾਰ ਨਗਰ ਨਿਗਮ ਦੀਆਂ ਚੋਣਾਂ ਜਿੱਤ ਰਹੇ ਹਨ । ਉਸ ਤੋ ਬਾਅਦ ਵਿਧਾਇਕ ਬਣੇ । 2013 ਵਿੱਚ ਕਾਂਗਰਸ ਦੇ ਜਿਲਾ ਪ੍ਰਧਾਨ ਬਣੇ ਅਤੇ ਪਾਰਟੀ ਵਿੱਚ ਪੂਰੀ ਜਾਨ ਫੂਕੀ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਨੂੰ ਪੂਰੀ ਤਰਾਂ ਨਾਲ ਘੇਰਿਆ ਉਸ ਸਮੇਂ ਉਨਾਂ ਦੀ ਮਿਹਨਤ ਸਦਕਾ ਜਲੰਧਰ ਸ਼ਹਿਰ ਦੀਆਂ ਚਾਰੋ ਵਿਧਾਨ ਸਭਾ ਸੀਟਾ ਵਡੇ ਮਾਰਜਨ ਨਾਲ ਕਾਂਗਰਸ ਪਾਰਟੀ ਨੇ ਜਿੱਤੀਆ । ਅੱਜ ਦੇ ਸਮੇਂ ਵਿੱਚ ਪਾਰਟੀ ਨੂੰ ਪੂਰੀ ਵਫ਼ਾਦਾਰੀ ਨਾਲ ਇੰਨਾ ਸਮਾਂ ਦੇਣਾ ਇਸਦੇ ਦੇ ਚਰਚੇ ਵਿੱਚ ਸ਼ਹਿਰ ਵਿੱਚ ਅਤੇ ਪਾਰਟੀ ਦੇ ਅੰਦਰ ਵੀ ਹੁੰਦੇ ਹਨ । ਸਵੇਰੇ ਤੋ ਸ਼ਾਮ ਤੱਕ ਲੋਕਾਂ ਦੇ ਵਿੱਚ ਰਹਿਣਾ, ਦਫ਼ਤਰ ਵਿੱਚ ਪੂਰਾ ਸਮਾਂ ਦੇਣਾ, ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ । ਹਰ ਮੁੱਦੇ ਉਪਰ ਸਰਕਾਰ ਨੂੰ ਘੇਰਨਾ, ਧਰਨੇ ਲਗਾਉਣਗੇ, ਸਰਕਾਰ ਦੇ ਖਿਲਾਫ ਬਿਆਨਬਾਜ਼ੀ ਕਰਨਾ , ਆਮ ਜਨਤਾ ਦੇ ਹਰ ਇਕ ਮੁੱਦੇ ਨੂੰ ਚੁਕਣਾ ਇਹ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਦੇ ਹਨ । ਸ਼ਹਿਰ ਦੇ ਚਾਰਾ ਵਿਧਾਨ ਸਭਾ ਹਲਕਿਆਂ ਦੇ ਲੀਡਰਾਂ ਨਾਲ ਵਰਕਰਾਂ ਨਾਲ ਤਾਲਮੇਲ ਬਣਾ ਕੇ ਰੱਖਣਾ । ਵਰਕਰਾਂ ਦੇ ਨਾਲ ਜਾ ਕੇ ਦਫ਼ਤਰਾਂ ਵਿੱਚ ਕੰਮ ਕਰਵਾਣੇ । ਇਹ ਸਾਰੀਆਂ ਗਲਾਂ ਵਿੱਚ ਪੂਰੀ ਤਰਾਂ ਨਾਲ ਮਾਹਿਰ ਹਨ । ਹਰ ਵਰਕਰ ਦਾ ਫੋਨ ਅਟੈਂਡ ਕਰਨਾ, ਜੇਕਰ ਕਿਸੇ ਕਾਰਨ ਫੋਨ ਨਹੀ ਚੁੱਕ ਹੋਇਆ ਤਾਂ ਹਰ ਵਿਅਕਤੀ ਨੂੰ ਬੈਕ ਕਾਲ ਕਰਨਾ । ਇਹ ਸਾਰੀਆਂ ਗੱਲਾਂ ਸ਼ਹਿਰ ਦੇ ਲੋਕ ਰਜਿੰਦਰ ਬੇਰੀ ਦੇ ਫੈਨ ਹਨ ।


242

Share News

Login first to enter comments.

Latest News

Number of Visitors - 132910