ਜਲੰਧਰ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਤਿਮਾਹੀ ਮੀਟਿੰਗਾਂ ਦਾ ਕੰਮ ਪੂਰਾ ਹੋਇਆ !
ਆਰਥਿਕ ਵਰ੍ਹੇ 2023-2024 ਦੀ ਪਹਿਲੀ ਤਿਮਾਹੀ ਦੀ ਸਮੀਖਿਆ ਕਰਨ ਲਈ ਬਲਾਕ ਪੱਧਰੀ ਬੈਂਕਰ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ 25 ਜੁਲਾਈ ਤੋਂ ਸ਼ੁਰੂ ਹੋ ਕੇ ਅੱਜ 29.07.2023 ਨੂੰ ਜਲੰਧਰ ਪੂਰਬੀ ਅਤੇ ਪੱਛਮੀ ਬਲਾਕਾਂ ਦੀ ਮੀਟਿੰਗ ਨਾਲ ਪੂਰਾ ਹੋ ਗਿਆ !
ਐਲ ਡੀ ਐਮ ਜਲੰਧਰ ਸ਼੍ਰੀ ਐੱਮ ਐੱਸ ਮੋਤੀ ਨੇ ਇਸ ਕੜੀ ਤਹਿਤ ਲੋਹੀਆਂ, ਸ਼ਾਹਕੋਟ, ਨਕੋਦਰ, ਮਹਿਤਪੁਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ ਭੋਗਪੁਰ, ਆਦਮਪੁਰ, ਜਲੰਧਰ ਪੂਰਬੀ ਅਤੇ ਪੱਛਮੀ ਸਮੇਤ ਸਾਰੇ 11 ਬਲਾਕਾਂ ਵਿੱਚ ਮੀਟਿੰਗਾਂ ਕੀਤੀਆਂ! ਇਹਨਾਂ ਮੀਟਿੰਗਾਂ ਵਿੱਚ ਬੈਂਕ ਅਧਿਕਾਰੀਆਂ ਨੇ 30 ਜੂਨ, 2023 ਨੂੰ ਸਮਾਪਤ ਹੋਈ ਤਿਮਾਹੀ ਦੌਰਾਨ ਆਪਣੇ - ਆਪਣੇ ਬੈਂਕ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ! ਮੀਟਿੰਗਾਂ ਵਿੱਚ ਉਹਨਾਂ ਨੇ ਇਲਾਕੇ ਵਿੱਚ ਹੜ੍ਹ ਦੀ ਸਥਿਤੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ! ਬੈਂਕ ਅਧਿਕਾਰੀਆਂ ਨੇ ਹੜ੍ਹ ਨਾਲ ਫਸਲਾਂ ਦੇ ਹੋਏ ਨੁਕਸਾਨ ਕਾਰਨ ਕਰਜ਼ਾ ਵਸੂਲੀ ਪ੍ਰਭਾਵਿਤ ਹੋਣ ਬਾਰੇ ਆਪਣੀ ਚਿੰਤਾ ਜ਼ਾਹਿਰ ਕੀਤੀ! ਐਲ ਡੀ ਐੱਮ ਸ਼੍ਰੀ ਐਮ ਐਸ ਮੋਤੀ ਨੇ ਜਨ ਸੁਰੱਖਿਆ ਸਕੀਮਾਂ ਅਤੇ ਪ੍ਰਧਾਨ ਮੰਤਰੀ ਸਵੈਨਿਧੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਰਜ਼ੇ ਲਈ ਆਈਆਂ ਅਰਜ਼ੀਆਂ ਦੇ ਜਲਦੀ ਨਿਪਟਾਰੇ ਲਈ ਵੀ ਹਿਦਾਇਤਾਂ ਦਿੱਤੀਆਂ ! ਇਹਨਾਂ ਮੀਟਿੰਗਾਂ ਵਿੱਚ ਕੁੱਝ ਥਾਂਵਾਂ ਤੇ ਬੀ ਡੀ ਪੀ ਓਜ਼, ਰਿਊਡਸੈਟ ਇੰਸਟੀਚਿਊਟ ਜਲੰਧਰ ਅਤੇ ਨਾਬਾਰਡ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ! ਜੂਨ 2023, ਤਿਮਾਹੀ ਦੀ ਸਮੀਖਿਆ ਦੇ ਨਾਲ-ਨਾਲ ਜ਼ਿਲ੍ਹੇ ਦੀ ਘੱਟ ਜਮ੍ਹਾਂ ਕਰਜ਼ ਅਨੁਪਾਤ (ਸੀ ਡੀ ਰੇਸ਼ੋ) ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬੈਂਕਾਂ ਨੂੰ ਇਸ ਵਿੱਚ ਸੁਧਾਰ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ! ਐਲ ਡੀ ਐਮ ਨੇ ਦੱਸਿਆ ਕਿ ਬਲਾਕ ਪੱਧਰੀ ਮੀਟਿੰਗਾਂ ਤੋਂ ਬਾਅਦ ਸੀ ਡੀ ਰੇਸ਼ੋ ਵਿੱਚ ਸੁਧਾਰ ਲਿਆਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਾਨਯੋਗ ਲੋਕ ਸਭਾ ਮੈਂਬਰ ਜਲੰਧਰ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ(ਡੀ ਸੀ ਸੀ /ਡੀ ਐਲ ਆਰ ਸੀ ) ਦੀ ਸਪੈਸ਼ਲ ਮੀਟਿੰਗ ਅਗਸਤ ਮਹੀਨੇ ਵਿੱਚ ਬੁਲਾਉਣ ਲਈ ਬੇਨਤੀ ਕੀਤੀ ਜਾਵੇਗੀ!
- ਐੱਮ ਐੱਸ ਮੋਤੀ
- ਐਲ ਡੀ ਐਮ ਜਲੰਧਰ
29.07.2023.






Login first to enter comments.