Thu, 30 Apr 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਲੁੱਟਾਂ ਖੋਹਾ'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਜਣਾ ਕਾਬੂ

ਲੁੱਟਾਂ ਖੋਹਾ'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਜਣਾ ਕਾਬੂ


27 ਜੁਲਾਈ ਮਨਜੀਤ ਮੱਕੜ  (ਗੁਰਾਇਆ)- ਗੁਰਾਇਆ ਪੁਲਸ ਦੀ ਟੀਮ ਨੇ ਲੁੱਟਾਂ ਖੋਹਾ 'ਤੇ ਚੋਰੀ ਦੀਆ ਵਾਰਦਾਤਾ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ । ਇਸ ਸਬੰਧੀ ਥਾਣਾ ਗੁਰਾਇਆ ਮੁਖੀ ਸੁਰਿੰਦਰ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ  ਨੇ ਦੱਸਿਆ ਕਿ ਮਿਤੀ 27-07-2023 ਨੂੰ ਰਜਨੀਤ ਕੌਰ ਪੁੱਤਰੀ ਹਰਜਿੰਦਰ ਕੁਮਾਰ ਵਾਸੀ ਪਿੰਡ ਦੰਦਵਾਲ ਥਾਣਾ ਨੂਰਮਹਿਲ ਜਿਨ੍ਹਾਂ ਜਲੰਧਰ ਨੇ ਦੱਸਿਆ ਕਿ ਉਹ ਅੱਜ ਮਿਤੀ 27-07-2023 ਨੂੰ ਆਪਣੀ ਭੈਣ ਵੀਰਾ ਜੋ ਬੈਂਕ ਆਫ ਬੜੋਦਾ ਵਿਖੇ ਨੋਕਰੀ ਕਰਦੀ ਹੈ ਨੂੰ ਮਿਲਣ ਲਈ ਗੁਰਾਇਆ ਵਿਖੇ ਆਈ ਸੀ। ਜਦੋਂ ਉਹ ਰੁੜਕਾ ਕਲਾਂ ਰੋਡ ਬੱਸ ਅੱਡਾ ਗੁਰਾਇਆ ਨਜਦੀਕ ਪੁੱਜੀ ਤਾਂ ਪਿੱਛਿਓ ਰੁੜਕਾ ਕਲਾਂ ਰੋਡ ਵੱਲੋਂ ਇੱਕ ਮੋਨਾ ਵਿਅਕਤੀ ਮੋਟਰ ਸਾਈਕਲ ਰਾਇਲ ਇਨਫੀਲਡ ਤੇ ਆਇਆ ਅਤੇ ਝਪਟ ਮਾਰ ਕੇ ਉਸ ਦੀ ਸੱਜੀ ਬਾਂਹ ਵਿਚ ਪਾਇਆ ਪਰਸ ਖੋਹ ਕਰਕੇ ਲੈ ਗਿਆ।ਜੋ ਉਸ ਦੇ ਪਰਸ ਵਿੱਚ 2,200/- ਰੁਪਏ ਸਨ ਅਤੇ ਪਰਮ ਦਾ ਰੰਗ ਪਿੰਕ ਕਲਰ ਦਾ ਸੀ।ਜੋ ਮੋਟਰ ਸਾਈਕਲ ਦਾ ਨੰਬਰ ਪੀ ਬੀ -10-ਸੀਟੀ-5466 ਪਤਾ ਲੱਗਾ ਸੀ ਅਤੇ ਉਸ ਨੂੰ ਪਤਾ ਲੱਗਾ ਹੈ ਕਿ ਇਹ ਖੋਹ ਕਰਨ ਵਾਲੇ ਵਿਅਕਤੀ ਦਾ ਨਾਮ ਮਨਵੀਰ ਸਿੰਘ ਉਰਫ ਮੰਨਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਸੈਦੋਵਾਲ ਥਾਣਾ ਨੂਰਮਹਿਲ ਜਿਲ੍ਹਾਂ ਜਲੰਧਰ ਹੈ।ਜਿਸ ਤੇ ਐਸਆਈ ਜਗਦੀਸ਼ ਰਾਜ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 98 ਮਿਤੀ 27-07-2023 ਅ/ਧ 379-ਬੀ, ਭ:ਦ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ ਅਮਲ ਵਿੱਚ ਲਿਆਦੀ ਸੀ । ਗੁਰਾਇਆ ਪੁਲਸ ਨੇ ਤਫਤੀਸ਼ ਦੌਰਾਨ  ਮਨਵੀਰ ਸਿੰਘ ਉਰਫ ਮੰਨਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਸੈਦੋਵਾਲ ਥਾਣਾ ਨੂਰਮਹਿਲ ਜਿਲ੍ਹਾਂ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਜਿਸ ਤੇ ਦੋਸ਼ੀ ਮਨਵੀਰ ਸਿੰਘ ਉਰਫ ਮੰਨਾ ਨੂੰ  ਅਦਾਲਤ ਵਿੱਚ ਪੇਸ਼ ਕਰਕੇ  ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਗੁਰਾਇਆ ਪੁਲਸ ਵੱਲੋਂ  ਮਨਵੀਰ ਸਿੰਘ ਉਰਫ ਮੰਨਾ  ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਥਾਣਾ ਗੁਰਾਇਆ  ਦੇ ਏਰੀਆ ਵਿੱਚ ਹੋਈਆ ਹੋਰ ਵੀ ਲੁੱਟ ਖੋਹ/ਚੋਰੀ ਦੀਆ ਵਾਰਦਾਤਾ ਬਾਰੇ ਪਤਾ ਕੀਤਾ ਜਾ ਰਿਹਾ ਹੈ।ਜੋ ਹੋਰ ਵੀ ਲੁੱਟਾ ਖੋਹਾ/ਚੋਰੀ ਦੀਆ ਵਾਰਦਾਤਾ ਟਰੇਸ ਕੀਤੀਆ ਸਕਨ ਅਤੇ ਇਸ ਦੇ ਨਾਲ ਦੇ ਹੋਰ ਸਾਥੀਆ ਬਾਰੇ ਵੀ ਪੁੱਛ ਗਿੱਛ ਕੀਤੀ ਜਾ ਰਹੀ ।


23

Share News

Comments

No comments yet.



Latest News

Number of Visitors - 155096