Saturday, 31 Jan 2026

ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਵੱਲੋਂ ਜਿਲਾ ਪੱਧਰੀ ਰੋਸ ਰੈਲੀ ਕੀਤੀ ਗਈ,।

ਮੁਲਾਜ਼ਮ ਮੰਗਾਂ ਦੀ ਪੂਰਤੀ ਹੋਵੇ--ਤੇਜਿੰਦਰ ਸਿੰਘ ਨੰਗਲ

 

ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ) : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪੁਰਾਣੀ ਪੈਨਸ਼ਨ, ਪੰਜਾਬ ਦੇ ਪੇ ਸਕੇਲ, ਪ੍ਰਬੇਸ਼ਨ ਪੀਰੀਅਡ 'ਚ ਪੂਰੀ ਤਨਖਾਹ, ਸਮੇਂ ਸਿਰ ਡੀ.ਏ. ਲੈਣ, ਡੀ.ਏ. ਅਤੇ ਪੇ ਕਮਿਸ਼ਨ ਦਾ ਬਕਾਇਆ ਲੈਣ, ਆਉਟਸੋਰਸ ਅਤੇ ਠੇਕੇ ਤੇ ਭਰਤੀ ਅਤੇ ਕੱਚੇ ਕਾਮਿਆਂ ਨੂੰ ਪੂਰੀ ਤਨਖਾਹ ਦਿਵਾਉਣ ਦੇ ਨਾਲ-ਨਾਲ ਪੱਕੇ ਕਰਾਉਣ, ਏ.ਸੀ.ਪੀ. ਸਕੀਮ ਤੇ ਹੋਰ ਮਿਲਣ ਵਾਲੇ ਭੱਤੇ ਲਾਗੂ ਕਰਵਾਉਣ ਆਦਿ ਅਤੇ ਵੱਖ-ਵੱਖ ਵਿਭਾਗਾਂ ਦੀਆਂ ਵਿਭਾਗੀ ਮੰਗਾਂ ਪੂਰੀਆਂ ਨਾ ਹੋਣ ਕਰਕੇ ਅੱਜ ਜਿਲਾ ਪੱਧਰੀ ਰੋਸ ਰੈਲੀ ਕੀਤੀ ਗਈ, ਜਿਸ ਵਿੱਚ ਕਲੈਰੀਕਲ ਕੇਡਰ ਦੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ।
ਤੇਜਿੰਦਰ ਸਿੰਘ ਨੰਗਲ, ਪ੍ਰਧਾਨ ਅਤੇ ਵਿਨੋਦ ਸਾਗਰ, ਜਨਰਲ ਸਕੱਤਰ ਨੇ ਦੱਸਿਆ ਕੇ ਯੂਨੀਅਨ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ 16 ਅਕਤੂਬਰ ਨੂੰ ਮੁਹਾਲੀ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਜਲੰਧਰ ਦੇ ਮੁਲਾਜਮ ਵੱਡੇ ਇਕੱਠ ਨਾਲ ਸ਼ਾਮਿਲ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕੇ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਪੂਰੀਆਂ ਕਰੇ, ਨਹੀਂ ਤਾਂ ਜੱਥੇਬੰਦੀ ਵੱਲੋਂ ਅਗਲੇ ਵੱਡੇ ਸੰਘਰਸ਼ਾਂ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ।

ਇਸ ਸਮੇਂ ਜੋਰਾਵਰ ਸਿੰਘ, ਚੇਅਰਮੈਨ, ਦਿਨੇਸ਼ ਕੁਮਾਰ, ਅਮਿਤ ਸ਼ਰਮਾ, ਹਰਭਜਨ ਸਿੰਘ, ਅਮਰਪ੍ਰੀਤ ਸਿੰਘ ਪਰਮਾਰ, ਸੁਖਵਿੰਦਰ ਸਿੰਘ, ਦਵਿੰਦਰ ਭੱਟੀ, ਰਣਜੀਤ ਰਾਵਤ, ਸੁਖਦੇਵ ਬਸਰਾ, ਗਗਨਦੀਪ, ਸੁਖਜੀਤ ਸਿੰਘ, ਗਗਨ ਅਜ਼ਾਦ, ਪਵਨ ਕੁਮਾਰ, ਅਸ਼ੋਕ ਭਾਰਤੀ, ਨਵਜੋਤ ਮੱਕੜ, ਹਰਪ੍ਰੀਤ ਸਿੰਘ, ਇੰਦਰਦੀਪ ਸਿੰਘ ਕੋਹਲੀ, ਜਸਵੰਤ ਸਿੰਘ, ਡਿੰਪਲ ਰਹੇਲਾ, ਸੁਨੀਲ ਭੰਡਾਰੀ, ਗੁਰਬਚਨ ਸਿੰਘ, ਹਾਜ਼ਰ ਸਨ।


77

Share News

Login first to enter comments.

Latest News

Number of Visitors - 134596