Friday, 30 Jan 2026

ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਵਿਚਾਲੇ PM ਮੋਦੀ ਦੀ ਪ੍ਰਗਤੀ ਮੈਦਾਨ ਵਿਚ ਹਵਨ-ਪੂਜਨ

ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਵਿਚਾਲੇ PM ਮੋਦੀ ਦੀ ਪ੍ਰਗਤੀ ਮੈਦਾਨ ਵਿਚ ਹਵਨ-ਪੂਜਨ, ਅੱਜ ਸ਼ਾਮ ਆਈ.ਟੀ.ਪੀ.ਓ. ਕੰਪਲੈਕਸ ਦਾ ਉਦਘਾਟਨ 
ਖਬਰਿਸਤਾਨ ਨੈਟਵਰਕ, ਨਵੀਂ ਦਿੱਲੀ- ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਮਣੀਪੁਰ ਹਿੰਸਾ ਦੇ ਮੁੱਦੇ 'ਤੇ ਕੇਂਦਰ ਸਰਕਾਰ ਦੇ ਖਿਲਾਫ ਲੋਕ ਸਭਾ ਵਿਚ ਬੇਭਰੋਸਗੀ ਮਤਾ ਲੈ ਕੇ ਆ ਰਹੇ ਹਨ। ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਪ੍ਰਗਤੀ ਮੈਦਾਨ ਵਿਚ ਹਵਨ ਪੂਜਾ ਕੀਤੀ ਹੈ। ਪੀ.ਐੱਮ. ਮੋਦੀ ਦੇ ਹੀ ਹੱਥੋਂ ਅੱਜ, ਆਈ.ਟੀ.ਪੀ.ਓ. ਕੰਪਲੈਕਸ ਦਾ ਉਦਘਾਟਨ ਹੋਣ ਵਾਲਾ ਹੈ। ਇਸ ਨੂੰ ਜੀ20 ਦੀਆਂ ਮੀਟਿੰਗਾਂ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ। ਅੱਜ ਸ਼ਾਮ ਇਕ ਸ਼ਾਨਦਾਰ ਪ੍ਰੋਗਰਾਮ ਦੌਰਾਨ ਇਸ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ।
ਉਦਘਾਟਨ ਸਮਾਰੋਹ ਦੀ ਸ਼ੁਰੂਆਤ ਸਵੇਰੇ 10 ਵਜੇ ਪ੍ਰਧਾਨ ਮੰਤਰੀ ਮੋਦੀ ਵਲੋਂ ਹਵਨ ਪੂਜਨ ਦੇ ਨਾਲ ਹੋਈ। ਇਸ ਤੋਂ ਬਾਅਦ ਨਿਰਮਾਣ ਕਾਰਜ ਵਿਚ ਲੱਗੇ ਮਜ਼ਦੂਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਅੱਜ ਹੀ ਸ਼ਾਮ ਨੂੰ ਪੀ.ਐੱਮ. ਮੋਦੀ 6-30 ਵਜੇ ਇਕ ਸ਼ਾਨਦਾਰ ਉਦਘਾਟਨ ਸਮਾਰੋਹ ਲਈ ਆਈ.ਟੀ.ਪੀ.ਓ. ਆਉਣਗੇ। ਇਥੇ ਉਹ ਜੀ20 ਟਿਕਟ ਅਤੇ ਸਿੱਕਾ ਜਾਰੀ ਕਰਨਗੇ। ਨਾਲ ਹੀ ਸ਼ਾਮ ਤਕਰੀਬਨ 7-05 ਵਜੇ ਉਨ੍ਹਾਂ ਦਾ ਭਾਸ਼ਣ ਹੋਵੇਗਾ।
ਤੁਹਾਨੂੰ ਦੱਸ ਦਿਓ ਕਿ ਵਿਰੋਧੀ ਧਿਰ ਲਗਾਤਾਰ ਮਣੀਪੁਰ ਦੇ ਮੁੱਦੇ 'ਤੇ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਕਰ ਰਿਹਾ ਹੈ। ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮਤੰਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਸਰਕਾਰ ਹਰ ਮੁੱਦੇ 'ਤੇ ਸੰਸਦ ਵਿਚ ਚਰਚਾ ਕਰਨ ਲਈ ਤਿਆਰ ਹੈ।
ਤੁਹਾਨੂੰ ਦੱਸ ਦਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ ਵਿਚ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਕਾਰਣ ਕੰਮਕਾਜ ਠੱਪ ਪਿਆ ਹੋਇਆ ਹੈ। ਕਲ ਲੋਕ ਸਭਾ ਵਿਚ ਭਾਰੀ ਸ਼ੋਰ-ਸ਼ਰਾਬੇ ਵਿਚਾਲੇ ਲੋਕ ਸਭਾ ਵਿਚ ਦੋ ਬਿੱਲ ਪਾਸ ਕੀਤੇ ਗਏ। ਰਾਜ ਸਭਾ ਵਿਚ ਗਤੀਰੋਧ ਦੀ ਸਥਿਤੀ ਬਣੀ ਹੋਈ ਹੈ।


10

Share News

Login first to enter comments.

Latest News

Number of Visitors - 133102