Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਫਿਲੌਰ ਇਲਾਕੇ ਚ ਲੁਟੇਰਿਆਂ ਦੇ ਹੌਸਲੇ ਬੁਲੰਦ।

           ਦਿਨ ਦਿਹਾੜੇ ਔਰਤ ਤੋਂ ਝਪਟਿਆ ਪਰਸ
ਫਿਲੌਰ 26 ਜੁਲਾਈ (ਰਾਜ ਕੁਮਾਰ ਨੰਗਲ) ਫਿਲੌਰ ਇਲਾਕੇ ਵਿੱਚ ਅੱਜ ਕੱਲ ਲੁੱਟਾਂ ਖੋਹਾਂ ਕਰਨ ਵਾਲੇ ਬਿਨਾਂ ਕਿਸੇ ਡਰ ਭੈਅ ਲੁੱਟਾਂ ਖੋਹਾਂ ਨੂੰ ਦਿਨ ਦਿਹਾੜੇ ਸਫਲਤਾ ਪੂਰਵਕ ਅੰਜਾਮ ਦੇ ਰਹੇ ‌ ਹਨ। ਲੋਕਾਂ ਚ ਇੰਨੀਂ ਦਹਿਸ਼ਤ ਦਿਖਾਈ ਦੇ ਰਹੀ ਹੈ ਕਿ ਕੋਈ ਵਿਅਕਤੀ ਇਕੱਲਾ ਜਾਣ ਤੋਂ ਡਰ ਰਿਹਾ ਹੈ ਕਿਉਂਕਿ ਰੌਜ਼ਾਨਾ ਹੋ ਰਹੀਆਂ ਲੁੱਟਾਂ ਖੋਹਾਂ ਤੋਂ ਲੋਕ ਬਹੁਤ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਇਸੇ ਤਰਾਂ  ਅੱਜ ਸਵੇਰੇ 11 ਵਜੇ ਦੇ ਕਰੀਬ ਜਦੋਂ ਇੱਕ ਔਰਤ ਫਿਲੌਰ ਦੀ ਬੈਂਕ ਚੋਂ ਪੈਸੇ ਕੱਢਵਾ ਕੇ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਪਿੰਡ ਨੰਗਲ (ਫਿਲੌਰ) ਵੱਲ ਪੈਦਲ ਜਾ ਰਹੀ ਸੀ ਤਾਂ ਪਿੱਛੋਂ ਇੱਕ ਬੁਲੇਟ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਔਰਤ ਦੇ ਹੱਥ ਵਿੱਚ ਫੜਿਆ ਬੈਗ ਝਪਟ ਲਿਆ ਤੇ  ਫ਼ਰਾਰ ਹੋ ਗਿਆ। ਔਰਤ ਵਿਚਾਰੀਂ ਦੇਖਦੀ ਰਹਿ ਗਈ। 
ਲੋਕਾਂ ਨੇ ਲੁਟੇਰੇ ਦਾ ਪਿੱਛਾ  ਕੀਤਾ ਪਰ ਉਹ ਹੱਥ ਨਾ ਆਇਆ। ਪੀੜਤ ਔਰਤ ਰੋਦੀ ਰੋਦੀ ਨੇ ਦੱਸਿਆ  ਕਿ ਪਰਸ ਵਿੱਚ 3700 ਰੁਪਏ ਸਨ ਉਹ ਪਿੰਡ ਬੇਗਮਪੁਰ ਫਿਲੌਰ ਦੀ ਰਹਿਣ ਵਾਲੀ ਹੈ। ਇਸ ਸਬੰਧੀ ਉਸ ਨੇ ਥਾਣਾ ਫਿਲੌਰ ਵਿਖੇ ਦਰਖਾਸਤ ਦੇ ਦਿੱਤੀ ਹੈ 

Comments

No comments yet.



Latest News

Number of Visitors - 220256

Share this Post