न्यूजीलैंड में पंजाबियों की भर्ती का विरोध, पुलिस ने प्रदर्शन रोका
ਅੱਧੀ ਸੜਕ ਚ ਕੂੜਾ ਆ ਗਿਆ ਹੈ ਲੋਕਾਂ ਦਾ ਲੱਗਣਾ ਹੋ ਗਿਆ ਮੁਸ਼ਕਲ, ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ : ਬਲਵੀਰ ਕੌਰ
ਜਲੰਧਰ ਅੱਜ ਮਿਤੀ 8 ਸਿਤੰਬਰ (ਸੋਨੂੰ) : ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਰਡ ਨੰਬਰ 61 ਤੋਂ ਆਮ ਆਦਮੀ ਪਾਰਟੀ ਸੀਨੀਅਰ ਆਗੂ ਬਲਵੀਰ ਕੌਰ ਨੇ ਦੱਸਿਆ ਹੈ ਕਿ ਪਿਛਲੇ ਤਕਰੀਬਨ ਡੇਢ ਸਾਲ ਤੋਂ ਮਧੂਬਨ ਸਕੂਲ ਦੇ ਨਾਲ ਖਾਲੀ ਪਲਾਟ ਹੈ ਕੂੜੇ ਦੇ ਢੇਰ ਲੱਗੇ ਨੇ ਕੂੜਾ ਲੋਕਾਂ ਵੱਲੋਂ ਸੁੱਟਿਆ ਗਿਆ ਹੈ ਜਿਸ ਨਾਲ ਅੱਧੀ ਸੜਕ ਚ ਕੂੜਾ ਆ ਗਿਆ ਹੈ ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਨਗਰ ਨਿਗਮ ਕੋਲ ਪ੍ਰਾਈਵੇਟ ਠੇਕੇਦਾਰ ਦੀਆਂ ਟਰਾਲੀਆਂ ਚਲਦੀਆਂ ਨੇ ਜਾਂ ਨਗਰ ਨਿਗਮ ਦੇ ਟਰੱਕ ਚਲਦੇ ਨੇ ਪਰ ਕੂੜਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਪਿਛਲੇ 18-20 ਮਹੀਨਿਆਂ ਤੋਂ ਕੂੜਾ ਇਥੋਂ ਚੱਕਿਆ ਨਹੀਂ ਜਾ ਰਿਹਾ ਬਲਬੀਰ ਕੌਰ ਨੇ ਇਹ ਵੀ ਦੱਸਿਆ ਹੈ ਕਿ ਮਧਬਨ ਸਕੂਲ ਦੇ ਨਾਲ ਹੀ ਜੋ ਗਲੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਜਾਂਦੀ ਹੈ ਉੱਥੇ ਵੀ ਕਈ ਮਹੀਨਿਆਂ ਤੋਂ ਸੀਵਰੇਜ ਜਾਮ ਹੈ ਅੱਜ ਕੱਲ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਰਹਿੰਦਾ ਹੈ ਇਸ ਕਾਰਨ ਤਾਂ ਜਿਹੜੇ ਰਹਿ ਰਹੇ ਲੋਕ ਪੈਦਲ ਗੰਦੇ ਪਾਣੀ ਚੋਂ ਚੱਲਣ ਨੂੰ ਮਜਬੂਰ ਨੇ ਨਗਰ ਨਿਗਮ ਨੂੰ ਜਾਂ ਫਿਰ ਇਥੋਂ ਦਾ ਕੌਂਸਲਰ ਵੱਲੋਂ ਇਧਰ ਗੇੜਾ ਨਹੀਂ ਲਾਇਆ ਗਿਆ ਜਿਸ ਨਾਲ ਉਹਨੂੰ ਸਮੱਸਿਆ ਨਜ਼ਰ ਆਵੇ ਇਸ ਬਾਰੇ ਆਪ ਨੇਤਰੀ ਨੇ ਕਿਹਾ ਹੈ ਕੱਲ ਸੋਮਵਾਰ ਨਗਰ ਨਿਗਮ ਮੇਅਰ ਜਾਂ ਕਮਿਸ਼ਨਰ ਨੂੰ ਮਿਲ ਕੇ ਇਸ ਸਮੱਸਿਆ ਨੂੰ ਹੱਲ ਕਰਵਾਇਆ ਜਾਵੇਗਾ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਸੀਆਂ ਨਾਲ ਜਾ ਕੇ ਨਗਰ ਨਿਗਮ ਵਿੱਚ ਮੰਗ ਪੱਤਰ ਵੀ ਦਿੱਤਾ ਜਾਵੇਗਾ ਜਿਸ ਨਾਲ ਕਿ ਕੂੜੇ ਅਤੇ ਸੀਵਰੇਜ ਦੀ ਸਮੱਸਿਆ ਹੱਲ ਕੀਤੀ ਜਾਵੇ ਕਿਉਂਕਿ ਬਰਸਾਤੀ ਮੌਸਮ ਹੈ ਡੇਂਗ ਅੰਨਿਆ ਬਿਮਾਰੀਆਂ ਦਾ ਪ੍ਰਕੋਪ ਜਲਦੀ ਲੋਕਾਂ ਨੂੰ ਬਿਮਾਰ ਕਰ ਦਿੰਦਾ ਹੈ ਇਲਾਕੇ ਵਿੱਚ ਫੋਗੀ ਵੀ ਹੋਣੀ ਚਾਹੀਦੀ ਹੈ ਇਸ ਬਾਰੇ ਵੀ ਮੰਗ ਪੱਤਰ ਵਿੱਚ ਲਿਖਿਆ ਜਾਵੇਗਾ |






Login first to enter comments.