ਚੰਡੀਗੜ੍ਹ - ਪੰਜਾਬ ਦੇ 72 ਪ੍ਰਿੰਸੀਪਲਾਂ ਦੇ ਬੈਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਗਾਪੁਰ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸ ਦੇਈਏ ਕਿ ਉੱਥੇ ਜਾ ਕੇ ਇਹ ਅਧਿਆਪਕ ਪ੍ਰਿੰਸੀਪਲ ਅਕੈਡਮੀ 'ਚ ਸਿਖਲਾਈ ਲੈਣਗੇ। ਇਸ ਪ੍ਰੋਗਰਾਮ ਤਹਿਤ 24 ਤੋਂ 28 ਜੁਲਾਈ ਤੱਕ ਇਹ ਪ੍ਰਿੰਸੀਪਲ ਸਿਖਲਾਈ ਲੈਣਗੇ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਮਕਸਦ ਸਿੱਖਿਆ ਨੂੰ ਵਰਲਡ ਕਲਾਸ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਵਧੀਆ ਸਿੱਖਿਆ ਲੈ ਰਹੇ ਹਨ ਅਤੇ ਪੇਰੈਂਟਸ-ਟੀਚਰ ਮੀਟਿੰਗਾਂ ਵੀ ਲਗਾਤਾਰ ਚੱਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲ ਜੋ ਵੀ ਸਿੱਖ ਕੇ ਆਉਣਗੇ, ਇੱਥੇ ਆ ਕੇ ਆਪਣੇ ਸਾਥੀਆਂ ਨਾਲ ਸਾਂਝਾ ਕਰਨਗੇ ਤਾਂ ਜੋ ਵਿੱਦਿਆ ਦਾ ਮਿਆਰ ਹੋਰ ਉੱਚਾ ਹੋਵੇ। ਉਨਾਂ ਕਿਹਾ ਕਿ ਪੰਜਾਬ ਦੇ ਬੱਚਿਆਂ 'ਚ ਟੈਲੈਂਟ ਦੀ ਕੋਈ ਘਾਟ ਨਹੀਂ, ਸਗੋਂ ਉਸ ਨੂੰ ਨਿਖ਼ਾਰਨ ਦੀ ਲੋੜ ਹੈ।






Login first to enter comments.