न्यूजीलैंड में पंजाबियों की भर्ती का विरोध, पुलिस ने प्रदर्शन रोका
ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਲੋਕਾਂ ਦੇ ਨਾਲ ਧਰਨੇ ਤੇ ਬੈਠੇ
ਜਲੰਧਰ ਅੱਜ ਮਿਤੀ 04 ਸਿਤੰਬਰ (ਸੋਨੂੰ) : ਰਾਮ ਨਗਰ ਵਾਸੀਆਂ ਵੱਲੋਂ ਰੇਲਵੇ ਫਾਟਕ ਉੱਤੇ ਧਰਨਾ ਲਗਾਇਆ ਗਿਆ ਸ੍ਰੀ ਸਿੱਧ ਬਾਬਾ ਸੋਡਲ ਮੇਲਾ ਜੋ ਕਿ ਛੇ ਸਤੰਬਰ ਦਿਨ ਸ਼ਨੀਵਾਰ ਨੂੰ ਹੈ ਰੇਲਵੇ ਵਿਭਾਗ ਵੱਲੋਂ ਚਾਰ ਤਰੀਕ ਤੋਂ ਹੀ ਰੇਲਵੇ ਫਾਟਕ ਬੰਦ ਕਰ ਦਿੱਤਾ ਗਿਆ ਹੈ ਨੌ ਤਰੀਕ ਜਾਣੀ ਮੰਗਲਵਾਰ ਤੱਕ ਇਸ ਕਾਰਨ ਰਾਮਨਗਰ ਵਾਸੀਆਂ ਨੇ ਰੇਲਵੇ ਟਰੈਕ ਉੱਤੇ ਦਰੀਆਂ ਵਿਛਾ ਕੇ ਬਹਿ ਗਏ ਉਹਨਾਂ ਨੇ ਕਿਹਾ ਹੈ ਕਿ ਪੰਜ ਦਿਨ ਫਾਟਕ ਬੰਦ ਰਹੇਗਾ ਆਵਾਜਾਈ ਬੰਦ ਹੋ ਜਾਵੇਗੀ ਰਾਮ ਨਗਰ ਅਤੇ ਗਾਂਧੀ ਕੈਂਪ ਵਾਲਿਆਂ ਦੀ ਇਸ ਕਾਰਨ ਉਹਨਾਂ ਨੂੰ ਦਿੱਕਤ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਾਰਨ ਮੌਕੇ ਤੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਲੋਕਾਂ ਦੇ ਨਾਲ ਧਰਨੇ ਤੇ ਬੈਠੇ ਸਨ ਉਹਨਾਂ ਨੇ ਕਿਹਾ ਹੈ ਕਿ ਡੀਸੀ ਜਲੰਧਰ ਮੰਗ ਪੱਤਰ ਦਿੱਤਾ ਗਿਆ ਹੈ ਕਿ ਰੇਲਵੇ ਫਾਟਕ ਗੱਡੀ ਆਉਣ ਤੇ ਹੀ ਬੰਦ ਹੋਵੇ ਪੰਜ ਦਿਨ ਬੰਦ ਹੋਣ ਨਾਲ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਜਾਂਦਾ ਹੈ ਲੋਕਾਂ ਨੇ ਕੰਮਾਂ ਕਾਰ ਜਾਣਾ ਹੁੰਦਾ ਹੈ ਬੱਚਿਆਂ ਨੇ ਟਿਊਸ਼ਨ ਜਾਣਾ ਹੁੰਦਾ ਹੈ ਇਸ ਮਜਬੂਰੀ ਕਾਰਨ ਧਰਨਾ ਲਾਉਣਾ ਪਿਆ ਧਰਨੇ ਤੋਂ ਬਾਅਦ ਰੇਲਵੇ ਫਾਟਕ ਖੋਲ ਦਿੱਤਾ ਗਿਆ ਧਰਨੇ ਵਿੱਚ ਸਾਬਕਾ ਵਿਧਾਇਕ ਕੇਡੀ ਭੰਡਾਰੀ ਕੌਂਸਲਰਪਤੀ ਚਰਨਜੀਤ ਕਮਲ ਭਗਤ ਨੀਲਮ ਸੋਡੀ ਅਧਿਕਾਰੀਆਂ ਨਾਲ ਗੱਲ ਹੋਣ ਤੋਂ ਬਾਅਦ ਰੇਲਵੇ ਫਾਟਕ ਖੋਲ ਦਿੱਤਾ ਗਿਆ ਉਸ ਤੋਂ ਬਾਅਦ ਰਾਮਨਗਰ ਅਤੇ ਗਾਂਧੀ ਕੈਂਪ ਵਾਸੀਆਂ ਨੇ ਧਰਨਾ ਚੱਕ ਦਿੱਤਾ ਗਿਆ ਇਹ ਧਰਨਾ ਡੇਢ ਘੰਟਾ ਲਗਾਇਆ ਗਿਆ ਸਵੇਰੇ 9 ਤੋਂ 11 ਵਜੇ ਤੱਕ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ |






Login first to enter comments.