न्यूजीलैंड में पंजाबियों की भर्ती का विरोध, पुलिस ने प्रदर्शन रोका
ਬਾਲੀਵੁੱਡ ਸਟਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਵੱਲੋਂ ਅੱਜ ਦੂਸਰੇ ਦਿਨ ਵੀ ਹੜ ਪੀੜਿਤ ਪਰਿਵਾਰਾਂ ਨੂੰ ਦਿੱਤਾ ਗਿਆ ਜਰੂਰਤ ਦਾ ਸਮਾਨ
ਜਿੱਥੇ ਕਿ ਬਾਲੀਵੁੱਡ ਸਟਾਰ ਸੋਨੂ ਸੂਦ ਵੱਲੋਂ ਪੂਰੇ ਭਾਰਤ ਦੇ ਵਿੱਚ ਸਮੇਂ ਸਮੇਂ ਤੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਹੁਣ ਵੀ ਉਹਨਾਂ ਨੇ ਇੱਕ ਵੀਡੀਓ ਵਿੱਚ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਮਦਦ ਦਾ ਐਲਾਨ ਕੀਤਾ ਅਤੇ ਉਨਾਂ ਦੀ ਭੈਣ ਮਾਲਵਿਕਾ ਸੂਦ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿੱਥੇ ਕਿ ਹੜ ਪੀੜਤ ਵਿਅਕਤੀ ਦੀ ਸਹਾਇਤਾ ਲਈ ਅੱਜ ਦੂਸਰੇ ਦਿਨ ਵੀ ਜਰੂਰਤ ਦਾ ਸਮਾਨ ਲੈ ਕੇ ਆਪਣੀ ਟੀਮ ਨਾਲ ਪਹੁੰਚੇ
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮਾਲਵਿਕਾ ਸੂਦ ਨੇ ਕਿਹਾ ਕਿ ਅੱਜ ਜੋ ਸਥਿਤੀ ਬਣੀ ਹੋਈ ਹੈ ਉਸ ਵਿੱਚ ਮੋਗਾ ਜਿਲਾ ਦੇ ਕਈ ਪਰਿਵਾਰ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਹਨ ਅਤੇ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਅਸੀਂ ਉਨਾਂ ਲੋਕਾਂ ਤੱਕ ਘਰ ਘਰ ਜਾ ਕੇ ਰਾਸ਼ਨ ਪਹੁੰਚਾ ਰਹੇ ਹਾਂ ਅੱਜ ਦੂਸਰੇ ਦਿਨ ਵੀ ਜੋ ਜਰੂਰਤ ਦਾ ਸਮਾਨ ਹੈ ਜਿਸ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਮੋਗਾ ਜਿਲਾ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਜਰੂਰਤ ਹੈ ਉਹ ਸਾਡੇ ਸਕੈਨਰ ਕੋਡ ਤੇ ਆਪਣੀ ਲੋੜ ਮੁਤਾਬਕ ਸਾਨੂੰ ਦੱਸ ਸਕਦੇ ਹਨ ਅਸੀਂ ਉਹਨਾਂ ਤੱਕ ਸਮਾਨ ਪਹੁੰਚਾਵਾਂਗੇ






Login first to enter comments.