न्यूजीलैंड में पंजाबियों की भर्ती का विरोध, पुलिस ने प्रदर्शन रोका
ਪੁਸਤਕ ‘ਸ਼ਿਦੱਤ’ ਵਿੱਚ ਜੀਵਨ ਦੀਆਂ ਗਹਿਰਾਈਆਂ, ਸੰਘਰਸ਼ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ
ਮਾਹਿਲ ਕਪੂਰ ਅਤੇ ਸਹਿ-ਲੇਖਿਕਾ ਅਰਾਧਨਾ ਕਪੂਰ ਵਲੋ ਗਈ ਹੈ "ਸ਼ਿੱਦਤ"
ਲੁਧਿਆਣਾ ਅੱਜ ਮਿਤੀ 2 ਸਿਤੰਬਰ (ਸੋਨੂੰ) : ਸੀਨੀਅਰ ਸਮਾਜ ਸੇਵੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਡਾ. ਕਰਣ ਸੋਨੀ ਨੇ ਲੁਧਿਆਣਾ ਵਿੱਚ ਆਯੋਜਿਤ ਪੁਸਤਕ ਵਿਮੋਚਨ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਹ ਸਮਾਗਮ ਲੇਖਕ ਮਾਹਿਲ ਕਪੂਰ ਅਤੇ ਸਹਿ-ਲੇਖਿਕਾ ਅਰਾਧਨਾ ਕਪੂਰ ਦੁਆਰਾ ਲਿਖੀ ਪੁਸਤਕ ‘ਸ਼ਿਦੱਤ’ ਦੇ ਵਿਮੋਚਨ ਮੌਕੇ ‘ਤੇ ਆਯੋਜਿਤ ਕੀਤਾ ਗਿਆ ਸੀ।
ਪੁਸਤਕ ‘ਸ਼ਿਦੱਤ’ ਵਿੱਚ ਜੀਵਨ ਦੀਆਂ ਗਹਿਰਾਈਆਂ, ਸੰਘਰਸ਼ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਸ਼ਾਮਲ “ਸਮਾਪਨ” ਅਧਿਆਇ ਪਾਠਕਾਂ ਦੇ ਦਿਲ ਨੂੰ ਗਹਿਰਾਈ ਨਾਲ ਛੂਹ ਜਾਂਦਾ ਹੈ, ਜੋ ਮਾਂ-ਪਿਤਾ ਪ੍ਰਤੀ ਸਮਰਪਣ ਅਤੇ ਭਾਵਨਾਤਮਕ ਜੁੜਾਅ ਦਾ ਮਾਰਮਿਕ ਚਿੱਤਰਣ ਹੈ।
ਡਾ. ਕਰਣ ਸੋਨੀ ਨੇ ਲੇਖਕ ਮਾਹਿਲ ਕਪੂਰ ਅਤੇ ਸਹਿ-ਲੇਖਿਕਾ ਅਰਾਧਨਾ ਕਪੂਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪੁਸਤਕ ਨਾ ਸਿਰਫ਼ ਪਾਠਕਾਂ ਨੂੰ ਭਾਵਨਾਤਮਕ ਤੌਰ ‘ਤੇ ਜੋੜਦੀ ਹੈ, ਬਲਕਿ ਜੀਵਨ ਦੇ ਉਤਾਰ-ਚੜ੍ਹਾਵਾਂ ਨੂੰ ਸਕਾਰਾਤਮਕਤਾ ਨਾਲ ਸਵੀਕਾਰ ਕਰਨ ਲਈ ਪ੍ਰੇਰਿਤ ਵੀ ਕਰਦੀ ਹੈ।
ਸਮਾਗਮ ਵਿੱਚ ਕਈ ਗਣਮਾਨਯ ਮਹਿਮਾਨ ਵੀ ਹਾਜ਼ਰ ਸਨ ਅਤੇ ਸਭ ਨੇ ਪੁਸਤਕ ਦੀ ਸਰਾਹਨਾ |






Login first to enter comments.