न्यूजीलैंड में पंजाबियों की भर्ती का विरोध, पुलिस ने प्रदर्शन रोका
ਬਹੁਤ ਦੇਰ ਤੋਂ ਬਲਵੀਰ ਕੌਰ ਗੰਦੇ ਨਾਲੇ ਦੀ ਸਫ਼ਾਈ ਦਾ ਮੁੱਦਾ ਚੁੱਕਦੀ ਰਹੀ ਹੈ ।
ਜਲੰਧਰ ਅੱਜ 2 ਮਿਤੀ ਸਿਤੰਬਰ (ਸੋਨੂੰ) : ਆਮ ਆਦਮੀ ਪਾਰਟੀ ਸੀਨੀਅਰ ਆਗੂ ਅਤੇ ਸੋਸ਼ਲ ਵਰਕਰ ਬਲਬੀਰ ਕੌਰ ਨੇ ਕਿਹਾ ਹੈ ਕਿ ਨਾਂ ਤੇ ਨਗਰ ਨਿਗਮ ਤੇ ਨਾਂ ਹੀ ਨਹਿਰੀ ਵਿਭਾਗ ਨੇ ਗੰਦੇ ਨਾਲੇ ਦੀ ਸਫਾਈ ਕੀਤੀ ਜਿਸ ਨਾਲ ਗੰਦੇ ਨਾਲੇ ਵਿੱਚ ਜੰਗਲੀ ਬੂਟੀ ਉੱਗੀ ਹੋਈ ਹੈ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਆਲੇ ਦੁਆਲੇ ਘਰਾਂ ਵਿੱਚ ਜਾ ਰਿਹਾ ਹੈ ਇਸ ਵਾਰੇ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ।
ਦੋ ਸਾਲ ਪਹਿਲੇ ਨਗਰ ਨਿਗਮ ਨੇ ਗੰਦੇ ਨਾਲੇ ਦੀ ਰਤਨ ਨਗਰ ਦੇ ਆਲੇ ਦੁਆਲੇ ਦੀ ਸਫਾਈ ਕਰਾਈ ਸੀ ਪਰ ਇਸ ਵਾਰੀ ਸ਼ਾਇਦ ਭੁੱਲ ਗਈ ਹੈ ਜਿਸ ਨਾਲ ਝੁੱਗੀ ਝੋਪੜੀਆਂ ਵਿੱਚ ਵੀ ਨਾਲੇ ਦਾ ਪਾਣੀ ਜਾ ਰਿਹਾ ਹੈ ਜੋ ਗਰੀਬ ਜਨਤਾ ਵਹਿਣ ਨੂੰ ਉਥੇ ਹੀ ਮਜਬੂਰ ਹੈ ਬਿਮਾਰੀਆਂ ਦਾ ਵੀ ਖਤਰਾ ਹੈ ਕਿਉਂਕਿ ਗੰਦਾ ਪਾਣੀ ਝੁੱਗੀ ਝੋਪੜੀਆਂ ਤੇ ਘਰਾਂ ਵਿੱਚ ਜਾ ਰਿਹਾ ਇੱਥੇ ਵੀ ਨਗਰ ਨਿਗਮ ਅਤੇ ਰਾਜਨੇਤਾ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਚੋਣਾਂ ਵੇਲੇ ਇਹਨਾਂ ਨੂੰ ਹੱਥ ਜੋੜ ਕੇ ਵੋਟਾਂ ਲਈ ਜਾਂਦੀਆਂ ਨੇ ਵੋਟਾਂ ਤੋਂ ਬਾਅਦ ਮੀਂਹ ਅਤੇ ਹਨੇਰੀ ਬਰਸਾਤਾਂ ਦੀ ਮਾਰ ਤੇ ਗਰੀਬਾਂ ਨੂੰ ਪੈਂਦੀ ਹੈ ਇਹ ਗਰੀਬ ਹੀ ਸਰਕਾਰਾਂ ਬਣਾਉਂਦੇ ਨੇ ਕੌਂਸਲਰ ਐਮਐਲਏ ਐਮਪੀ ਇਹਨਾਂ ਕੋਲ ਤਾਕਤ ਹੁੰਦੀ ਹੈ ਬਣਾਉਣ ਦੀ ਪਰ ਮੁੜ ਕੇ ਇਹਨਾਂ ਦੀ ਤਾਕਤ ਨੂੰ ਨਾ ਕੌਂਸਲਰ ਐਮਐਲਏ ਐਮਪੀ ਗੱਦੀ ਮਿਲਣ ਤੋਂ ਬਾਅਦ ਭੁੱਲ ਜਾਂਦੇ ਹਨ ।






Login first to enter comments.