Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬਸਪਾ ਸੁਪਰੀਮੋ ਮਾਇਆਵਤੀ ਇਸ ਦਾ ਐਲਾਨ , ਬਸਪਾ 2024 ਵਿਚ ਕਿਸੇ ਦੇ ਗਠਜੋੜ ਨਹੀਂ ਕਰਨ ਜਾ ਰਹੀ ਹੈ।

ਤਾਂ ਸੱਤਾ ਤੋਂ ਬਾਹਰ ਨਾ ਹੁੰਦੀ ਕਾਂਗਰਸ, ਵਿਰੋਧੀ ਏਕਤਾ ਨੂੰ ਮਾਇਆਵਤੀ ਦਾ ਝਟਕਾ, ਇਕੱਲੀ ਹੀ ਚੋਣ ਲੜੇਗੀ ਬਸਪਾ 
ਖਬਰਿਸਤਾਨ ਨੈਟਵਰਕ, ਲਖਨਊ- ਬਸਪਾ ਲੋਕ ਸਭਾ ਚੋਣਾਂ 2024 ਇਕੱਲੇ ਆਪਣੇ ਦਮ 'ਤੇ ਲੜੇਗੀ। ਬਸਪਾ ਸੁਪਰੀਮੋ ਮਾਇਆਵਤੀ ਇਸ ਦਾ ਐਲਾਨ ਕਰ ਵਿਰੋਧੀ ਗਠਜੋੜਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੋਵੇਂ ਗਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਮਾਇਆਵਤੀ ਨੇ ਐਲਾਨ ਕੀਤਾ ਕਿ ਬਸਪਾ 2024 ਵਿਚ ਕਿਸੇ ਦੇ ਗਠਜੋੜ ਨਹੀਂ ਕਰਨ ਜਾ ਰਹੀ ਹੈ। ਮਾਇਆਵਤੀ ਨੇ ਬੀ.ਜੇ.ਪੀ. ਅਤੇ ਕਾਂਗਰਸ 'ਤੇ ਸੱਤਾ ਲਈ ਗਠਜੋੜ ਕਰਨ ਦਾ ਇਲਜ਼ਾਮ ਲਗਾਇਆ ਹੈ। ਮਾਇਆਵਤੀ ਨੇ ਭਾਜਪਾ ਅਤੇ ਕਾਂਗਰਸ 'ਤੇ ਜਮ ਕੇ ਹਮਲਾ ਕੀਤਾ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਅਤੇ ਐਨ.ਡੀ.ਏ. ਜਾਤੀਵਾਦ ਵਾਦੀਆਂ ਦੇ ਨਾਲ ਗਠਜੋੜ ਕਰਨਗੇ। ਇਨ੍ਹਾਂ ਦੀ ਨੀਅਤ ਠੀਕ ਨਹੀਂ ਹੈ।
ਬੈਂਗਲੁਰੂ ਵਿਚ ਵਿਰੋਧੀ ਧਿਰਾਂ ਦੀ ਦੂਜੀ ਮੀਟਿੰਗ 'ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਮੰਗਲਵਾਰ ਨੂੰ ਪ੍ਰੈਸਵਾਰਤਾ ਕਰਕੇ ਹਮਲਾ ਬੋਲਿਆ ਹੈ। ਮਾਇਆਵਤੀ ਨੇ ਕਿਹਾ ਕਿ ਬੀ.ਜੇ.ਪੀ. ਦਾ ਮੁੱਦਾ ਰਾਜਨੀਤਕ ਸਵਾਰਥ ਲਈ ਹੈ। ਬੀ.ਜੇ.ਪੀ. ਦੀ ਗੱਲ ਅਤੇ ਦਾਅਵੇ ਖੋਖਲੇ ਹਨ। ਬੀ.ਜੇ.ਪੀ. ਅਤੇ ਕਾਂਗਰਸ ਹਵਾ ਹਵਾਈ ਗੱਲਾਂ ਕਰਦੇ ਹਨ। ਇਸ ਲਈ ਅਸੀਂ ਦੋਹਾਂ ਤੋਂ ਦੂਰੀਆਂ ਬਣਾਈਆਂ ਹਨ। ਬੀ.ਐੱਸ.ਪੀ. ਲੋਕਸਭਾ ਚੋਣਾਂ ਵਿਚ ਇਕੱਲੇ ਚੋਣਾਂ ਲੜੇਗੀ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਜਾਤੀਵਾਦੀਆਂ ਦੇ ਨਾਲ ਗਠਜੋੜ ਹੈ। ਕਾਂਗਰਸ ਸੱਤਾ ਵਿਚ ਆਉਣ ਲਈ ਗਠਜੋੜ ਕਰ ਰਹੀ ਹੈ। ਵਿਰੋਧੀ ਗਠਜੋੜ ਸੱਤਾ ਦਾ ਸਪਨਾ ਦੇਖ ਰਹੇ ਹਨ। ਉਥੇ ਹੀ ਬਸਪਾ ਸੁਪਰੀਮੋ ਨੇ ਮਾਇਆਵਤੀ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਇਕੱਲੇ ਚੋਣ ਲੜਣ ਦਾ ਵੀ ਐਲਾਨ ਕੀਤਾ।

Comments

No comments yet.



Latest News

Number of Visitors - 221417

Share this Post