Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

-ਸ਼ਿਮਲਾ ਰੇਲਵੇ ਟਰੈਕ ਬੰਦ ਹੋਣ ਦੀ ਸੂਚਨਾ ਮਿਲੀ ਹੈ, 17 ਜੁਲਾਈ ਤੋਂ 6 ਅਗਸਤ ਤੱਕ ਇਹ ਟਰੈਕ ਬੰਦ ਰਹੇਗਾ।

ਵਰਲਡ ਹੈਰੀਟੇਜ਼ ਕਾਲਕਾ-ਸ਼ਿਮਲਾ ਰੇਲਵੇ ਟਰੈਕ ਬੰਦ ਹੋਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਹੁਣ 6 ਅਗਸਤ ਤੱਕ ਪੂਰੀ ਤਰ੍ਹਾਂ ਨਾਲ ਇਹ ਰੇਲਵੇ ਟਰੈਕ ਬੰਦ ਰਹੇਗਾ। ਇਸ ਦੌਰਾਨ ਕਾਲਕਾ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਕਾਲਕਾ ਆਉਣ ਵਾਲੀਆਂ ਸਾਰੀਆਂ ਟਰੇਨਾਂ ਦੀ ਆਵਾਜਾਈ ਬੰਦ ਰਹੇਗੀ। ਇਸ ਸਬੰਧੀ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਟਰੈਕ ’ਤੇ ਕਈ ਜਗ੍ਹਾ ’ਤੇ ਪਹਾੜ ਖ਼ਿਸਕ ਕੇ ਰੇਲਵੇ ਟਰੈਕ ’ਤੇ ਡਿੱਗੇ ਹਨ, ਇਸ ਤੋਂ ਇਲਾਵਾ ਕਈ ਜਗ੍ਹਾ ਵੱਡੇ ਦਰੱਖ਼ਤਾਂ ਦੇ ਡਿੱਗਣ ਨਾਲ ਟਰੈਕ ਬੰਦ ਹੋਇਆ ਹੈ।

ਇਹ ਪੂਰਾ ਟਰੈਕ ਜੰਗਲ ਤੋਂ ਹੋ ਕੇ ਲੰਘਦਾ ਹੈ, ਅਜਿਹੇ 'ਚ ਇਨ੍ਹਾਂ ਪਹਾੜਾਂ ’ਤੇ ਮਲਬੇ ਅਤੇ ਦਰੱਖ਼ਤਾਂ ਨੂੰ ਹਟਾਉਣ 'ਚ ਸਮਾਂ ਲੱਗ ਰਿਹਾ ਹੈ। ਇਸ ਤੋਂ ਇਲਾਵਾ ਇਸ ਟਰੈਕ ’ਤੇ ਹਾਲੇ ਵੀ ਜ਼ਮੀਨ ਖ਼ਿਸਕ ਰਹੀ ਹੈ। ਜਿਸ ਕਾਰਨ 17 ਜੁਲਾਈ ਤੋਂ 6 ਅਗਸਤ ਤੱਕ ਇਹ ਟਰੈਕ ਬੰਦ ਰਹੇਗਾ।

Comments

No comments yet.



Latest News

Number of Visitors - 221152

Share this Post