Friday, 30 Jan 2026

ਦੇ ਭਾਰਤ ਟ੍ਰੇਨ  ਵਿਚ ਲੱਗੀ ਅੱਗ, ਭੋਪਾਲ ਤੋਂ ਦਿੱਲੀ ਜਾਂਦੇ ਸਮੇਂ ਮੱਧ ਪ੍ਰਦੇਸ਼ ਦੇ ਬੀਨਾ ਵਿਚ ਹਾਦਸਾ

ਖਬਰਿਸਤਾਨ ਨੈਟਵਰਕ, ਨਵੀਂ ਦਿੱਲੀ- ਦਿੱਲੀ ਭੋਪਾਲ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਵਿਚ ਅੱਗ ਲੱਗ ਗਈ ਹੈ। ਘਟਨਾ ਮੱਧ ਪ੍ਰਦੇਸ਼ ਦੇ ਬੀਨਾ ਵਿਚ ਹੋਈ ਹੈ। ਟ੍ਰੇਨ ਅੱਜ ਸਵੇਰੇ ਭੋਪਾਲ ਤੋਂ ਦਿੱਲੀ ਜਾ ਰਹੀ ਸੀ। ਅੱਗ ਲੱਗਣ ਦੀ ਵਜ੍ਹਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਟ੍ਰੇਨ ਨੂੰ ਰੋਕ ਦਿੱਤਾ ਗਿਆ ਹੈ। ਕਾਹਲੀ-ਕਾਹਲੀ ਵਿਚ ਰੇਲਵੇ ਸਟਾਫ ਮੌਕੇ 'ਤੇ ਪਹੁੰਚ ਰਿਹਾ ਹੈ। ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।
ਰਾਨੀ ਕਮਲਾਪਤੀ (ਭੋਪਾਲ) ਤੋਂ ਨਿਜ਼ਾਮੂਦੀਨ (ਦਿੱਲੀ) ਜਾ ਰਹੀ ਵੰਦੇ ਭਾਰਤ ਟ੍ਰੇਨ ਦੇ ਮ-14 ਕੋਚ ਵਿਚ ਅੱਗ ਲੱਗ ਗਈ। ਟ੍ਰੇਨ ਵਿਚ ਸਫਰ ਕਰ ਰਹੇ ਇਕ ਯਾਤਰੀ ਮੁਤਾਬਕ ਅੱਗ ਬੈਟਰੀ ਨਾਲ ਲੱਗੀ। ਟ੍ਰੇਨ ਨੰਬਰ 20171 ਭੋਪਾਲ-ਹਜ਼ਰਤ ਨਿਜ਼ਾਮੂਦੀਨ ਵੰਦੇ ਭਾਰਤ ਸੋਮਵਾਰ ਸਵੇਰੇ 5-40 ਵਜੇ ਰਵਾਨਾ ਹੋਈ ਸੀ। ਬੀਨਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਕੁਰਵਾਈ ਕੇਥੋਰਾ ਵਿਚ ਟ੍ਰੇਨ ਦੇ ਸੀ-14 ਕੋਚ ਵਿਚ ਅੱਗ ਲੱਗ ਗਈ। ਕੋਚ ਵਿਚ ਤਕਰੀਬਨ 36 ਯਾਤਰੀ ਸਵਾਰ ਸਨ। ਸਵੇਰੇ 7-10 ਵਜੇ ਟ੍ਰੇਨ ਨੂੰ ਕੁਰਵਾਈ ਕੇਥੋਰਾ ਵਿਚ ਰੋਕਿਆ ਗਿਆ ਅਤੇ ਯਾਤਰੀ ਸੁਰੱਖਿਅਤ ਉਤਰ ਗਏ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ। 
ਘਟਨਾ ਦੇ ਬਾਰੇ ਵਿਚ ਇਕ ਯਾਤਰੀ ਪਵਨ ਕੁਮਾਰ ਨੇ ਦੱਸਿਆ ਕਿ ਅੱਗ ਸੀ-14 ਕੋਚ ਦੇ ਹੇਠਾਂ ਲੱਗੀ। ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਟ੍ਰੇਨ ਰੁਕੀ ਤਾਂ ਦੇਖਿਆ ਕਿ ਬੈਟਰੀ ਵਿਚ ਅੱਗ ਲੱਗੀ ਹੋਈ ਸੀ।
ਟ੍ਰੇਨ ਨੂੰ ਬੀਨਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਕੁਰਵਾਈ ਕੇਥੋਰਾ ਵਿਚ ਰੋਕਿਆ ਗਿਆ। ਇਧਰ ਸਥਾਨਕ ਪਿੰਡ ਵਾਸੀਆਂ ਨੇ ਵੀ ਅੱਗ ਬੁਝਾਉਣ ਵਿਚ ਫਾਇਰ ਬ੍ਰਿਗੇਡ ਟੀਮ ਦੀ ਮਦਦ ਕੀਤੀ।
ਭੋਪਾਲ ਦੀ ਰਾਨੀ ਕਮਲਾਪਤੀ-ਤੋਂ ਦਿੱਲ ਦੇ ਨਿਜ਼ਾਮੂਦੀਨ ਤੱਕ ਚੱਲਣ ਵਾਲੀ ਮੱਧ ਪ੍ਰਦੇਸ਼ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਹੈ। ਇਸ ਨੂੰ 1 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਦਿਖਾਈ ਸੀ।


12

Share News

Login first to enter comments.

Latest News

Number of Visitors - 133043