पंजाब में किसानों का बड़ा प्रदर्शन, इस दिन बंद करेंगे नेशनल हाईवे
ਭਾਰੀ ਮੀਂਹ ਕਾਰਣ ਹੜ ਆਉਣ ਨਾਲ ਪੰਜਾਬ ਦਾ ਬੜਾ ਨੁਕਸਾਨ ਹੋ ਗਿਆ ਹੈ l ਜੇਕਰ ਮੁੱਖਮੰਤਰੀ ਮਾਨ ਸਾਬ ਨੇ ਵੇਲੇ ਸਿਰ ਡੂੰਕਵੇ ਕਦਮ ਚੁੱਕੇ ਹੁੰਦੇ ਤਾਂ ਪੰਜਾਬ ਨੂੰ ਇਸ ਨੁਕਸਾਨ ਤੋਂ ਬਚਾਈਆਂ ਜਾ ਸੱਕਦਾ ਸੀl ਇਨ੍ਹਾਂ ਗੱਲਾਂ ਦਾ ਜਿਕਰ ਅੱਜ ਨਿੱਜੀ ਹੋਟਲ ਵਿਖ਼ੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਹੇ l ਇਸ ਮੌਕੇ ਉਨ੍ਹਾਂ ਨਾਲ ਮਨੋਰੰਜਨ ਕਾਲੀਆਂ, ਸੁਸ਼ੀਲ ਸ਼ਰਮਾ, ਜੀਵਨ ਗੁਪਤਾ, ਰਾਕੇਸ਼ ਰਾਠੌਰ, ਰਾਜੇਸ਼ ਬਾਘਾ , ਅਨਿਲ ਸੱਚਰ, ਜੈਵੀਰ ਸ਼ੇਰਗਿੱਲ, ਕੇਡੀ ਭੰਡਾਰੀ, ਇੰਦਰ ਇਕਬਾਲ ਸਿੰਘ ਭਾਟੀਆ, ਸਰਬਜੀਤ ਮੱਕੜ, ਅਸ਼ੋਕ ਸਰੀਨ ਹਿੱਕੀ, ਤਰੁਣ ਕੁਮਾਰ, ਅਮਿਤ ਭਾਟੀਆ, ਪੁਸ਼ਪਿੰਦਰ ਸਿੰਘਲ ਹਾਜ਼ਰ ਸਨ l ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਲਾਇਕੀ ਹੈ ਕਿ ਜਦੋਂ ਭਾਰੀ ਮੀਂਹ ਦਾ ਖਦਸਾ ਪਹਿਲਾ ਹੀ ਜਤਾਇਆ ਗਿਆ ਸੀ ਤਾਂ ਸਰਕਾਰ ਨੂੰ ਚਾਹੀਦਾਂ ਸੀ ਕਿ ਉਹ ਪੁਖਤਾ ਪ੍ਰਬੰਧ ਕਰੇ l ਜਾਖੜ ਨੇ ਕਿਹਾ ਕਿ ਮੁੱਖਮੰਤਰੀ ਮਾਨ ਕੇਜਰੀਵਾਲ ਨਾਲ ਵਿਅਸਤ ਹੋਣ ਕਰਕੇ ਰੀਵੀਓ ਮੀਟਿੰਗ ਨਹੀਂ ਕਰ ਪਾਏ l ਉਨ੍ਹਾਂ ਕਿਹਾ ਕਿ ਜੇਕਰ ਮੁੱਖਮੰਤਰੀ ਸਾਬ ਨੇ 4 ਜੁਲਾਈ ਨੂੰ ਰੀਵੀਓ ਮੀਟਿੰਗ ਕੀਤੀ ਹੁੰਦੀ ਤਾਂ ਪੰਜਾਬ ਦੇ ਲੋਕਾਂ ਦਾ ਇਨ੍ਹਾਂ ਨੁਕਸਾਨ ਨਾ ਹੁੰਦਾ l ਜਾਖੜ ਨੇ ਕਿਹਾ ਕਿ ਮੁੱਖਮੰਤਰੀ ਸਾਬ ਤਾਂ ਫੋਟੋ ਕਰਾਉਣ 'ਚ ਰੁੱਝੇ ਰਹਿੰਦੇ ਹਨ l ਉਨ੍ਹਾਂ ਕਿਹਾ ਕਿ ਮੁੱਖਮੰਤਰੀ ਸਾਬ ਹੁਣ ਦੋ ਦਿਨ ਫਿਰ ਹੈਦਰਾਬਾਦ 'ਚ ਵਿਅਸਤ ਰਹਿਣਗੇl ਜਾਖੜ ਨੇ ਕਿਹਾ ਕਿ ਪੰਜਾਬ ਦੀ ਇਸ ਔਖੀ ਘੜੀ ਵਿੱਚ ਭਾਜਪਾ ਹਰ ਮਦਦ ਲਈ ਤਿਆਰ ਹੈ l
ਕੈਪ : ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸੁਨੀਲ ਜਾਖੜ ਤੇ ਹੋਰ ਭਾਜਪਾ ਆਗੂ l





