ਜਲੰਧਰ ਅੱਜ ਮਿਤੀ 10 ਸੋਨੂੰ ਬਾਈ) ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਬੀਬਾ ਰਾਜਵਿੰਦਰ ਕੌਰ ਥਿਆੜਾ ਨੇ ਜਦੋਂ ਤੋਂ ਹੀ ਹਲਕਾ ਇੰਚਾਰਜ ਦਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਚਾਹੇ ਪਿੰਡਾਂ ਦੇ ਵਿਕਾਸ ਦੀ ਗੱਲ ਹੋਵੇ ਜਾਂ ਸ਼ਹਿਰ ਦੀ ਹਲਕੇ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਬੀਤੇ ਦਿਨਾਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਵੋਟਾਂ ਵਿੱਚ ਬੀਬਾ ਥਿਆੜਾ ਜੀ ਨੇ ਅਣਥੱਕ ਮਿਹਨਤ ਨਾਲ ਹਲਕੇ ਵਿੱਚ ਭਾਰੀ ਬਹੁਮਤ ਨਾਲ ਪਿੰਡਾਂ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣਾ ਲਈਆਂ ਹੈ ਅਤੇ ਹੁਣ ਜਿਸ ਤਰ੍ਹਾਂ ਹੀ ਜਲੰਧਰ ਕਾਰਪੋਰੇਸ਼ਨ ਦੀਆਂ ਵੋਟਾਂ ਨੇੜੇ ਆਉਂਦੀਆਂ ਦਿਖਾਈ ਦੇ ਰਹੀਆਂ ਹਨ। ਬੀਬਾ ਰਾਜਵਿੰਦਰ ਕੌਰ ਥਿਆੜਾ ਭੱਬਾ ਭਾਰ ਹੋ ਗਏ ਹਨ ਇਸ ਲਈ ਸ਼ਹਿਰ ਦੇ ਕੰਮ ਜੋ ਵੀ ਰਹਿੰਦੇ ਹਨ ਉਹਨਾਂ ਨੂੰ ਮੁਕੰਮਲ ਕਰਾਉਣ ਲਈ ਲਗਾਤਾਰ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ ਇਸ ਲਈ ਜੋ ਸੜਕ ਬੱਸ ਸਟੈਂਡ ਜਲੰਧਰ ਤੋਂ ਗੁਰੂ ਅਮਰਦਾਸ ਚੌਂਕ ਦਾ ਜੋ ਰੋਡ ਦਾ ਕੰਮ ਚੱਲ ਰਿਹਾ ਸੀ ਉਸ ਦਾ ਨਿਰੀਖਣ ਕਰਨ ਲਈ ਮੌਕੇ ਤੇ ਪਹੁੰਚੇ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਇਸ ਮੌਕੇ ਮੌਜੂਦ ਰਹੇ ਹਰਜੀਤ ਸਿੰਘ ਬਲਾਕ ਪ੍ਰਧਾਨ, ਲੱਕੀ ਉਬਰਾਏ, ਅਨਮੋਲ, ਰਿਕੀ ਮਨੋਚਾ, ਭੁਪਿੰਦਰ ਟੱਕਰ






Login first to enter comments.