Friday, 30 Jan 2026

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਪੰਜਾਬੀ : ਸੁਸ਼ੀਲ ਸ਼ਰਮਾ

 

ਔਰਤਾਂ ਨਾਲ ਵੀ ਧੋਖਾ ਕੀਤਾ 'ਆਪ' ਸਰਕਾਰ ਨੇ : ਭੁਪਿੰਦਰ ਕੁਮਾਰ

ਜਲੰਧਰ, 3 ਮਈ (    ): ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸਲੇਮਪੁਰ ਮੁਸਲਮਾਣਾ ਵਿੱਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾਈਆਂ ਸਨ। ਸਰਕਾਰ ਨੂੰ ਸੱਤਾ ਸੌਂਪੀ, ਪਰ ਸਰਕਾਰ ਬਣਨ ਤੋਂ ਬਾਅਦ ਇੱਕ ਸਾਲ ਦੇ ਅੰਦਰ ਹੀ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਸਰਕਾਰ ਝੂਠੇ ਵਾਅਦੇ ਕਰਕੇ ਹੀ ਸੱਤਾ ਵਿੱਚ ਆਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬੀ ਹੁਣ ਪਛਤਾ ਰਹੇ ਹਨ। 'ਆਪ' ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਪੰਜਾਬੀ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਾ ਤਾਂ ਨਸ਼ਾ ਖਤਮ ਹੋਇਆ ਹੈ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ, ਉਲਟਾ ਸੂਬੇ ਵਿੱਚ ਗੈਂਗਵਾਰ ਅਤੇ ਅਰਾਜਕਤਾ ਫੈਲੀ ਹੋਈ ਹੈ। ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
    ਸੁਸ਼ੀਲ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਤਾਂ ਜੋ ਪੰਜਾਬ ਅਤੇ ਜਲੰਧਰ ਵਿੱਚ ਸੁਸ਼ਾਸਨ ਸਥਾਪਿਤ ਹੋ ਸਕੇ ਅਤੇ ਪੰਜਾਬ ਤੇ ਜਲੰਧਰ ਤਰੱਕੀ ਕਰ ਸਕੇ।
    ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਔਰਤਾਂ ਨਾਲ ਵੀ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣੀ ਨੂੰ 13 ਮਹੀਨੇ ਹੋ ਗਏ ਹਨ, 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ 13 ਹਜ਼ਾਰ ਰੁਪਏ ਭਗਵੰਤ ਮਾਨ ਸਰਕਾਰ ਕੋਲ ਪਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ 13 ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿੱਚ ਪਾਵੇ ਅਤੇ ਫਿਰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਵੇ।
    ਇਸ ਮੌਕੇ ਭਾਜਪਾ ਜਨਰਲ ਸਕੱਤਰ ਪੰਜਾਬ ਮੋਨਾ ਜੈਸਵਾਲ, ਯੁਵਾ ਮੋਰਚਾ ਜਨਰਲ ਸਕੱਤਰ ਨਿਹਾਰਿਕਾ, ਹਰਿਆਣਾ ਸੂਬਾ ਜਨਰਲ ਸਕੱਤਰ ਸੰਜੀਵ, ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਰਿਤੇਸ਼ ਲਾਲ, ਮਨੋਜ ਮਿਸ਼ਰਾ, ਜਸਪਾਲ, ਲੇਖਪਾਲ ਨਿਸ਼ਾਦ, ਪੰਡਿਤ ਅਸ਼ੋਕ, ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਮੰਡਲ ਮੀਤ ਪ੍ਰਧਾਨ ਰਿਤੇਸ਼ ਮਨੂੰ, ਡਾ. ਹਿਤੇਸ਼ ਸਿਆਲ, ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੂਰਿਆ ਮਿਸ਼ਰਾ, ਦੇਸ਼ਰਾਜ ਰਾਜਾ, ਬਾਲ ਕ੍ਰਿਸ਼ਨ, ਸੰਦੀਪ ਵਿਰਦੀ, ਸਲੇਮਪੁਰ ਮੁਸਲਮਾਣਾ ਤੋਂ ਸੁਰਜੀਤ, ਰਾਜਿੰਦਰ ਕੌਰ, ਬਲਵਿੰਦਰ ਕੌਰ, ਅਸ਼ੋਕ ਵਿਹਾਰ ਤੋਂ ਇੰਦਰਜੀਤ ਕੌਰ, ਪ੍ਰਧਾਨ ਮਨਜੀਤ ਸਿੰਘ, ਹਰਜੀਤ ਪਾਲ, ਦਲਜੀਤ ਪਾਲ, ਕਿਰਨ ਬਾਲਾ, ਡਾ. ਸਵਰਨ ਪਾਰਕ ਤੋਂ ਨਿਸ਼ਾ, ਰਾਜਵਿੰਦਰ ਕੌਰ, ਸੁਨੀਤਾ ਅਤੇ ਹੋਰ ਵਰਕਰ ਹਾਜ਼ਰ ਸਨ।


ਫੋਟੋ ਕੈਪਸ਼ਨ : ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾਉਣ ਲਈ ਜਨ ਸੰਪਰਕ ਮੁਹਿੰਮ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਸ਼ੀਲ ਸ਼ਰਮਾ, ਭਾਜਪਾ ਦੀ ਸੂਬਾ ਜਨਰਲ ਸਕੱਤਰ ਮੋਨਾ ਜੈਸਵਾਲ, ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਕੁਮਾਰ, ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਮੰਡਲ ਮੀਤ ਪ੍ਰਧਾਨ ਰਿਤੇਸ਼ ਮਨੂ,  ਹਿਤੇਸ਼ ਸਿਆਲ, ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੂਰਿਆ ਮਿਸ਼ਰਾ ਤੇ ਹੋਰ ਚੋਣ ਪ੍ਰਚਾਰ ਕਰਦੇ ਹੋਏ।


11

Share News

Login first to enter comments.

Latest News

Number of Visitors - 134118