ਸਫਾਈ ਪੰਦੜਵਾੜਾ ਵਿੱਚ ਦੁਪਹਿਰ 2 ਵਜੇ ਸਫਾਈ ਸੇਵਕਾਂ ਨੂੰ ਬੁਲਾ ਕੇ ਕਰਵਾਈ ਜਾ ਰਹੀ ਸਫਾਈ।
ਜਲੰਧਰ ਅੱਜ ਮਿਤੀ 5 ਨਬੰਵਰ (ਸੋਨੂੰ ਬਾਈ) : ਮਾਨਯੋਗ ਲੋਕਲ ਬਾਡੀ ਮੰਤਰੀ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਗੌਤਮ ਜੈਨ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਸਫਾਈ ਦਾ ਪੰਦੜਵਾੜਾ ਚੱਲਦਾ ਪਿਆ ਹੈ ਉਹਦੇ ਵਿਸ਼ੇ ਵਿੱਚ ਅੱਜ ਨਗਰ ਨਿਗਮ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਸੰਨੀ ਸੋਤਾ ਨਿਗਮ ਸੈਂਟਰੀ ਸੁਪਰਵਾਈਜ਼ਰ
ਯੂਨੀਅਨ ਸੰਨੀ ਸੇਠੀ ਅਤੇ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਤੋਂ ਪ੍ਰਧਾਨ ਅਨਿਲ ਸਬਰਵਾਲ ਅਤੇ ਇਹਨਾਂ ਦੀ ਸਾਰੀ ਟੀਮ ਤੇ ਸੈਂਟੀ ਸੁਪਰਵਾਈਜ਼ਰ ਟੀਮ ਰਾਜ ਕੁਮਾਰ ਰਿੰਕੂ ਤੇ ਪਵਨ ਸਹੋਤਾ, ਰਕੇਸ਼ ਗਿੱਲ ਅਤੇ ਪ੍ਰਧਾਨ ਸਨੀ ਸਹੋਤਾ ਜੀ ਦੀ ਰਹਿਣ ਨੁਮਾਈ ਹੇਠ ਸੈਂਟਰੀ ਸੁਪਰਵਾਈਜ਼ਰਾਂ ਨੇ ਅਲੱਗ ਅਲੱਗ ਵਾਰਡਾਂ ਤੋਂ ਸਫਾਈ ਸੇਵਕ ਦੁਪਹਿਰ ਦੇ ਦੋ ਵਜੇ ਬੁਲਾ ਕੇ ਮਸੰਦ ਚੌਂਕ ਤੋਂ ਲੈ ਕੇ ਲਿੰਕ ਰੋਡ, ਲਿੰਕ ਰੋਡ ਤੋਂ
ਲੈ ਕੇ ਨਕੋਦਰ ਚੌਂਕ ਤੱਕ ਸਫਾਈ ਦਾ ਕੰਮ ਬੜੇ ਹੀ ਸੁਚਾਰੂ ਢੰਗ ਨਾਲ ਕਰਵਾਇਆ ਗਿਆ ਅਤੇ ਹਫਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਸ਼ੁਕਰਵਾਰ ਦੁਪਹਿਰ 2 ਵਜੇ ਸਫਾਈ ਸੇਵਕਾਂ ਨੂੰ ਬੁਲਾ ਕੇ ਕਰਵਾਇਆ ਗਿਆ ਅਤੇ ਅਲੱਗ ਅਲੱਗ ਵਾਰਡਾਂ ਵਿੱਚੋਂ ਬੁਲਾ ਕੇ ਇੱਕ-ਇੱਕ ਏਰੀਆ ਨੂੰ ਇਸੇ ਤਰ੍ਹਾਂ ਹੀ ਸਫਾਈ ਕਰਵਾਇਆ ਜਾਵੇਗੀ। 1






Login first to enter comments.