Thu, 30 Apr 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਭਰਤੀ ਅਤੇ ਬਾਕੀ ਮੰਗਾ ਨੂੰ ਜਲਦ ਤੋਂ ਜਲਦ ਪੂਰਾ ਨਹੀ ਕੀਤਾ ਗਿਆ, ਤਾਂ ਅਊਨ ਵਾਲੀ ਚੌਣਾ ਵਿੱਚ ਵਾਲਮਿਕੀ ਸਮਾਜ ਅਤੇ ਸਮੂਹ ਕਰਮਚਾਰੀਆ ਵਲੋ ਮੂੰਹਤੋੜ ਜਵਾਬ ਦਿਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ ਕਿਤਾ ਜਾਵੇਗਾ| :- ਸੰਯੁਕਤ ਯੁਨੀਆਂ ਦਾ ਐਲਾਨ

ਨਗਰ ਨਿਗਮ, ਜਲੰਧਰ ਵਿਖੇ ਦਰਜਾ-4 ਕਰਮਚਾਰੀਆਂ ਦੀ ਪੱਕੀ ਭਰਤੀ ਲਈ ਸੰਘਰਸ਼ ਦਾ ਐਲਾਨ, ਸ਼ਮੀ ਲੂਥਰ, ਰਿਮਪੀ  ਕਲਿਆਨ, ਮੁਨੀਸ਼  ਬਾਬਾ । 

ਜਲੰਧਰ ਅੱਜ ਮਿਤੀ 27.10.2024 (ਸੋਨੂੰ ਬਾਈ):  ਨੂੰ ਨਗਰ ਨਿਗਮ, ਜਲੰਧਰ ਦੀਆਂ ਸਮੂਹ ਯੂਨੀਅਨਾਂ ਦੀ ਵਿਸ਼ੇਸ਼ ਮੀਟਿੰਗ ਯੂਨੀਅਨ ਦੇ ਦਫਤਰ ਵਿਖੇ ਹੋਈ।ਜਿਸ ਵਿੱਚ ਸੈਨਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ, ਮਿਊਂਸੀਪਲ ਇੰਪਲਾਈਜ਼ ਵੈਲਫੇਅਰ ਯੂਨਿਅਨ, ਰਾਸ਼ਟੀਯ ਸਫਾਈ ਸਗਠਣ, ਡਰਾਈਵਰ ਟੈਕਨੀਕਲ ਯੂਨੀਅਨ, ਸੀਵਰਮੈਨ ਇੰਪਲਾਈਜ਼ ਯੂਨੀਅਨ, ਮਿਉਂਸੀਪਲ ਸੀਵਰਮੈਨ ਇੰਪਲਾਈਜ਼ ਯੂਨੀਅਨ, ਨਿਗਮ ਸੇਵਾਦਾਰ ਯੂਨੀਅਨ, ਮਾਲੀ/ਬੇਲਦਾਰ ਯੂਨੀਅਨ ਅਤੇ ਮੁੱਖ ਅਹੁਦੇਦਾਰ ਸ਼ਾਮਿਲ ਹੋਏ ਹਨ। ਜਿਸ ਵਿੱਚ ਦਰਜਾ ਚਾਰ ਕਰਮਚਾਰੀਆ ਦੀਆ ਮੰਗਾ ਨੂੰ ਲੈ ਕੇ ਵਿਚਾਰ ਰਖੇ ਅਤੇ ਮਿਤੀ 26-10-2024 ਅਤੇ 27-10-2024 ਦੋ ਦਿਨ ਲਗਾਤਾਰ ਸਫਾਈ ਵਿਵਸਥਾ ਕੂੜਾ ਲਿਫਟਿੰਗ, ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਪੂਰਨ ਤੋਰ ਤੇ ਬੰਦ ਰਖਿਆ ਗਿਆ । ਇਸ ਮੀਟਿੰਗ ਵਿੱਚ ਯੂਨੀਅਨਾ ਦੀ ਸਬ ਤੋ ਪਹਿਲੀ ਮੰਗ ਨਗਰ ਨਿਗਮ, ਜਲੰਧਰ ਵਿਖੇ ਦਰਜਾਚਾਰ ਕਰਮਚਾਰੀਆਂ ਦੀ ਪੱਕੀ ਭਰਤੀ ਲਈ ਖਾਸ ਗੱਲਬਾਤ ਕਿਤੀ ਗਈ, ਯੂਨੀਅਨਾਂ ਦੇ ਮੁਖ ਅੋਦੇਦਾਰੋ ਵਲੋ ਦਸਿਆ ਗਿਆ ਹੈ, ਕਿ : 

1. ਨਗਰ ਨਿਗਮ ਜਲੰਧਰ ਦੇ ਮਤਾ ਨੰ :164 ਮਿਤੀ 10-01-2024 ਰਾਹੀ 1196 ਦਰਜਾ ਚਾਰ ਕਰਮਚਾਰੀਆ ਦੀ ਭਰਤੀ ਦੀ ਪ੍ਰਵਾਨਗੀ ਦਿਤੀ ਗਈ ਸੀ ।ਇਸ ਮਤੇ ਦੇ ਸੰਬੰਧ ਵਿੱਚ ਸਥਾਨਕ ਸਰਕਾਰ ਵਿਭਾਗ, ਪੰਜਾਬ ਵਲੋ ਆਪਣੇ ਪੱਤਰ ਨੰ:ਸ5-ਡਸ ਮਸਸ-2024/34681 ਮਿਤੀ 15.07.2024 ਰਾਹੀ ਪ੍ਰਵਾਨਗੀ ਦੇ ਦਿਤੀ ਗਈ ਸੀ, ਪਰ ਨਿਗਮ ਪ੍ਰਸ਼ਾਸ਼ਨ ਵਲੋ ਇਸ ਤੇ ਕੋਈ ਕਾਰਵਾਹੀ ਨਹੀ ਕੀਤੀ ਗਈ ।

2. ਨਗਰ ਨਿਗਮ ਜਲੰਧਰ ਵਿੱਚ ਲਗਭਗ 10 ਸਾਲਾ ਤੋ ਕੰਮ ਕਰ ਰਹੇ ਮਾਲੀ/ਬੇਲਦਾਰਾ ਨੂੰ ਪਕਾ ਕਿਤਾ ਜਾਵੇ।
3. ਨਗਰ ਨਿਗਮ ਜਲੰਧਰ ਵਿੱਚ ਲਗਭਗ 10 ਸਾਲਾ ਤੋ ਕੰਮ ਕਰ ਰਹੇ ਫਿਟਰ ਕੂਲੀਆ ਨੂ ਪੱਕਾ ਕਿਤਾ ਜਾਵੇ ।
4. ਨਗਰ ਨਿਗਮ ਜਲੰਧਰ ਵਿੱਚ ਆਊਟ ਸੌਰਸ ਰਾਹੀ ਕੰਮ ਕਰ ਰਹੇ ਡਰਾਇਵਰ/ਦਫਤਰੀ ਸਟਾਫ/ਇਲੈਕਟੀਸ਼ਨਾਂ ਨੂ
ਪੱਕਾ ਕਿਤਾ ਜਾਵੇ ।
5. ਨਗਰ ਨਿਗਮ ਜਲੰਧਰ ਵਿੱਚ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆ ਜਾਵੇ । ਸੀਨੀਅਰਤਾ ਦੇ ਅਧਾਰ ਤੇ ਲਗਾਇਆ ਯੂਨੀਅਨ ਦੇ ਅੋਦੇਦਾਰਾ ਵਲੋ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਜਦੋ ਜਦੋ ਚੋਣਾ ਆਉਦੀਆ ਹੈ ਉਸ ਵੇਲੇ ਸਰਕਾਰਾਂ ਦੇ ਮੰਤਰੀਆ ਅਤੇ ਪੰਜਾਬ ਦੇ ਮੁਖ ਮੰਤਰੀ ਨੂੰ ਵਾਲਮੀਕੀ ਸਮਾਜ ਦੀ ਲੋੜ ਪੈਦੀ ਹੈ । ਪਰ ਚੌਣਾ ਤੋ ਬਾਅਦ ਵਾਲਮੀਕੀ ਸਮਾਜ ਨੂੰ ਬਿਲਕੁਲ ਹੀ ਨਜਰ ਅੰਦਾਜ ਕਰ ਦਿਤਾ ਜਾਂਦਾ ਹੈ ।ਯੂਨੀਅਨਾਂ ਦੇ ਅੋਦੇਦਾਰਾ ਵਲੋ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾਂ ਹੈ ਕਿ ਜੇਕਰ ਇਹ ਕਰਮਚਾਰੀਆ ਦੀ ਭਾਰਤੀ ਅਤੇ ਬਾਕੀ ਮੰਗਾ ਨੂੰ ਜਲਦ ਤੋਂ ਜਲਦ ਪੂਰਾ ਨਹੀ ਕੀਤਾ ਗਿਆ, ਤਾਂ ਅਊਨ ਵਾਲੀ ਚੌਣਾ ਵਿੱਚ ਵਾਲਮਿਕੀ ਸਮਾਜ ਅਤੇ ਸਮੂਹ ਕਰਮਚਾਰੀਆ ਵਲੋ ਮੂੰਹਤੋੜ ਜਵਾਬ ਦਿਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ ਕਿਤਾ ਜਾਵੇਗਾ ।ਜੇਕਰ ਇਸ ਸੰਘਰਸ਼ ਦੋਰਾਣ ਸ਼ਹਿਰ ਵਾਸੀਆ ਨੂੰ ਕਿਸੇ ਵੀ ਸਮਸਿਆ ਦਾ ਸਾਹਮਣਾ ਕਰਨਾ ਪੈਦਾ ਹੈ, ਇਸ ਦੀ ਸਾਰੀ ਜਿਮੇਵਾਰੀ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸ਼ਨ ਦੀ ਹੋਵੇਗੀ ।
                ਇਸ ਮੀਟਿੰਗ ਵਿੱਚ ਬੰਟੂ ਸੱਭਰਵਾਲ, ਮੁਨੀਸ਼ ਬਾਬਾ,  ਵਿਨੋਦ ਮੱਦੀ, ਅਰੁਣ ਕਲਿਆਣ, ਰਾਜਨ ਕਲਿਆਣ,ਹਰਿਵੰਸ਼ ਸਿੱਧੂ, ਵਿਨੋਦ ਗਿਲ, ਵਿਕਰਮ ਕਲਿਆਨ, ਰਾਜਨ ਨਾਹਰ, ਸਿਕੰਦਰ ਖੋਸਲਾ, ਹਿਤੇਸ਼ ਨਾਹਰ,ਨਿਤਿਸੁ ਨਾਹਰ, ਅਸ਼ੋਕ ਵਾਲਮਿਕ , ਰਾਜਨ ਹੰਸ, ਹਰੀਸ਼ ਸਭਰਵਾਲ, ਸੋਨੂੰ ਲਹੋਰਿਆ, ਹੈਪੀ ਥਾਪਰ, ਵਿਸ਼ੇਸ਼ ਸਭਰਵਾਲ, ਪਵਨ ਪਪੂ, ਹਰਦੇਵ ਨਾਹਰ, ਰਾਹੁਲ ਥਾਪਰ, ਅਮਿੱਤ ਗਿੱਲ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ।


688

Share News

Comments

No comments yet.



Latest News

Number of Visitors - 155090