Breaking : पीएम मोदी के जालंधर दौरे से पहले कैम्ब्रिज स्कूल को ई-मेल से बम धमकी, बम स्क्वॉयड मौके पर
ਰੋਸ ਮਾਰਚ ਕਾਲੀਆਂ ਝੰਡੀਆਂ ਸ਼ਹਿਰ ਵਿੱਚ ਵਹੀਕਲਾਂ ਤੇ ਕੱਲ 28 ਅੱਕਤੂਬਰ ਦਿਨ ਸੋਮਵਾਰ ਨੂੰ ਕੀਤਾ ਜਾਵੇਗਾ।
ਜਲੰਧਰ ਅੱਜ ਮਿਤੀ 17 ਅੱਕਤੂਬਰ (ਸੋਨੂੰ ਬਾਈ) : ਤੇਜਿੰਦਰ ਸਿੰਘ ਨੰਗਲ, ਪ੍ਰਧਾਨ ਵਿਨੋਦ ਸਾਗਰ, ਜਨਰਲ ਸਕੱਤਰ PSMSU ਜਿਲਾ ਇਕਾਈ ਜਲੰਧਰ ਨੇ ਜਾਨਕਾਰੀ ਦਿੱਤੀ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਸੂਬਾ ਬਾਡੀ ਦੇ ਸੱਦੇ ਤੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਦੀ ਪੂਰਤੀ ਲਈ ਮਿਤੀ 28-10-2024 ਦਿਨ ਸੋਮਵਾਰ ਡੀ.ਸੀ. ਦਫ਼ਤਰ ਦੇ ਸਾਮ੍ਹਣੇ ਪੁੱਡਾ ਗਰਾਊਂਡ ਸਵੇਰੇ 11.00 ਵਜੇ ਇਕੱਤਰ ਹੋ ਕੇ ਕਾਲੀਆਂ ਝੰਡੀਆਂ ਲੈ ਕੇ ਸ਼ਹਿਰ ਵਿੱਚ ਵਹੀਕਲਾਂ ਤੇ ਰੋਸ ਮਾਰਚ ਕੀਤਾ ਜਾਵੇਗਾ। ਜਿਸ ਵਿੱਚ ਜਿਲਾ ਜਲੰਧਰ ਦੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਰੋਸ਼ ਦਾ ਰੂਟ ਪਲੈਨ ਹੇਠ ਲਿਖੇ ਅੱਨਸਾਰ ਹੈ।
ਇਹ ਰੋਸ ਮਾਰਚ ਡੀ.ਸੀ. ਦਫ਼ਤਰ ਤੋਂ ਸ਼ੁਰੂ ਹੋ ਕੇ ਬੀ.ਐਮ.ਸੀ. ਚੌਂਕ, ਵੱਡੇ ਡਾਕਖ਼ਾਨੇ ਸਾਹਮਣੇ ਪ੍ਰੈੱਸ ਕਲੱਬ, ਕੰਪਨੀ ਬਾਗ, ਜਯੋਤੀ ਚੌਂਕ, ਨਕੋਦਰ ਚੌਂਕ ਤੋਂ ਹੁੰਦਾ ਹੋਇਆ ਵਾਪਿਸ ਬੀ.ਐਮ.ਸੀ. ਚੌਂਕ ਤੋਂ ਬੱਸ ਸਟੈਂਡ, ਬੀ.ਐਸ.ਐਫ. ਚੌਂਕ ਤੋਂ ਲਾਡੋਵਾਲੀ ਰੋਡ ਹੁੰਦਾ ਹੋਇਆ ਡੀ.ਸੀ. ਦਫ਼ਤਰ ਅੱਗੇ ਖਤਮ ਹੋਵੇਗਾ।






Login first to enter comments.