Sun, 03 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਆਰ ਟੀ ਓ ਦਫ਼ਤਰ ਵਿੱਖੇ ਲੋਕਾਂ ਦੀਆ ਹਜ਼ਾਰਾਂ ਫਾਈਲਾ ਦਫਤਰ ਵਿੱਚ ਪੈਂਡਿੰਗ ਪਈਆਂ : ਰਾਜਿੰਦਰ ਬੇਰੀ

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਾਲ, ਆਰ ਟੀ ਓ ਦਫਤਰ ਦਾ ਆਮ ਜਨਤਾ ਦੇ ਕੰਮਾਂ ਵੱਲ ਨਹੀ ਕੋਈ ਧਿਆਨ : ਰਜਿੰਦਰ ਬੇਰੀ 

ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ ਬਾਈ): ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਆਰ ਟੀ ਓ ਦਫ਼ਤਰ ਦਾ ਆਮ ਜਨਤਾ ਦੇ ਕੰਮਾਂ ਵੱਲ ਕੋਈ ਵੀ ਧਿਆਨ ਨਹੀ ਹੈ । ਲੋਕਾਂ ਦੀਆ ਹਜ਼ਾਰਾਂ ਫਾਈਲਾ ਦਫਤਰ ਵਿੱਚ ਪੈਂਡਿੰਗ ਪਈਆਂ ਹਨ । ਅਤੇ ਲੋਕ ਦਫ਼ਤਰ ਦੇ ਚੱਕਰ ਲਗਾਉਣ ਲਈ ਮਜਬੂਰ ਹਨ । ਲੋਕਾਂ ਦੀਆਂ ਗੱਡੀਆ ਦੀਆਂ ਆਰ- ਸੀਆ , ਆਰ-ਸੀਆ ਟਰਾਂਸਫਰ, ਡ੍ਰਾਈਵਿੰਗ ਲਾਇਸੈਂਸ , ਸਾਰੇ ਕੰਮ ਲੋਕਾਂ ਦੇ ਪੈਂਡਿੰਗ ਪਏ ਹਨ । ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਲੋਕਾਂ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਪੰਜਾਬ ਦੇ ਦਫ਼ਤਰਾਂ ਵਿੱਚ ਪਈਆ ਪੈਂਡਿੰਗ ਹਜ਼ਾਰਾਂ ਫ਼ਾਈਲਾ ਬਾਰੇ ਕੋਈ ਜਾਣਕਾਰੀ ਨਹੀ । ਪੰਜਾਬ ਦੇ ਮੁੱਖ ਮੰਤਰੀ ਤਾਂ ਲੋਕਾਂ ਨੂੰ ਸਟੇਜਾਂ ਤੋ ਕਹਿੰਦੇ ਸਨ ਕਿ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀ ਲਾਉਣੇ ਪੈਣਗੇ , ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਆਮ ਲੋਕਾਂ ਨੂੰ ਦਫਤਰਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ । ਮੁੱਖ ਮੰਤਰੀ ਸਾਹਿਬ ਜਦੋ ਜਲੰਧਰ ਆਉਂਦੇ ਹੋ ਉਦੋ ਦਫ਼ਤਰਾਂ ਵਿੱਚ ਪਈਆਂ ਫਾਈਲਾਂ ਬਾਰੇ ਵੀ ਜਾਣਕਾਰੀ ਲਿਆ ਕਰੋ ਕਿ ਲੋਕਾਂ ਦੇ ਕਿੰਨੇ ਕੰਮ ਪੈਂਡਿੰਗ ਪਏ ਹਨ । ਜੇਕਰ ਜਲਦ ਇਨਾਂ ਫਾਇਲਾ ਦਾ ਨਿਪਟਾਰਾਂ ਨਾ ਕੀਤਾ ਗਿਆ ਤਾਂ ਜਿਲਾ ਕਾਂਗਰਸ ਕਮੇਟੀ ਜਲੰਧਰ ਦੇ ਲੋਕਾਂ ਦੇ ਹੱਕ ਵਿੱਚ ਆਰ ਟੀ ਓ ਦਫਤਰ ਵਿੱਚ ਮੌਜੂਦਾਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ ।


136

Share News

Comments

No comments yet.



Latest News

Number of Visitors - 155996