ਸਮਾਰਟ ਸਿਟੀ ਦੇ ਕੈਮਰੇ ਪ੍ਰੋਜੈਕਟ ਦੀ ਆੜ ਵਿੱਚ ਬਿਨਾ ਐਨ.ੳ.ਸੀ. ਤੋਂ ਬਗੈਰ, ਵਾਰਡ ਨੰ: 61 (ਨਵਾਂ) ਅਤੇ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਕਿਸੇ ਹੋਰ ਕੰਮ ਦੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ। ਸੜਕਾਂ, ਗਲੀਆਂ ਪੱਟੀਆਂ ਜਾ ਰਹੀਆਂ ਹਨ। ਇਸ ਕੰਮ ਨੂੰ ਤੁਰੰਤ ਬੰਦ ਕਰਵਾ ਕੇ ਇਸ ਦੀ ਇਨਕੁਆਰੀ ਕੀਤੀ ਜਾਵੇ ਜੀ।
ਜਲੰਧਰ ਅੱਜ ਮਿਤੀ 07 सितंबर (ਸੋਨੂੰ ਬਾਈ) ਅੱਜ ਪਨਸੀਡ ਦੇ ਸਾਬਕਾ ਡਾਇਰੈਕਟਰ ਜਗਦੀਸ਼ ਸਮਰਾਏ ਨਗਰ ਨਿਗਮ ਦੀ ਸੰਯੁਕਤ ਕਮੀ਼ਸ਼ਨਰ ਮਨਦੀਪ ਕੋਰ ਨੂੰ ਮਿਲੇ ਅੱਤੇ ਸ਼ਹਿਰ ਵਿੱਚ ਸਮਾਰਟ ਸੀਟੀ ਪ੍ਰੋਜੈਕਟ ਵਿੱਚ ਬਿਨਾ ਨੋ ਓਬਜੈਕਸ ਸਰਟੀਫਿਕੇਟ ਸ਼ਹਿਰ ਦਿਆਂ ਸੜਕਾਂ ਨੂੰ ਤੋੜੀਆ ਜਾ ਰਿਹਾ । ਉਹਨਾ ਨੇ ਮੰਗ ਪੱਤਰ ਵਿੱਚ ਦੱਸਿਆ ਕਿ ਨੰਬਰ 61 (ਨਵਾਂ) ਸਮਾਰਟ ਸਿਟੀ ਦੇ ਕੈਮਰਾ ਪ੍ਰੋਜੈਕਟ ਦੇ ਅਧੀਨ, ਠੇਕੇਦਾਰ ਵੱਲੋਂ ਬਿਨਾ ਵੱਖ-ਵੱਖ ਮਹਿਕਮਿਆਂ ਦੀ ਐਨ.ੳ.ਸੀ. ਤੋਂ ਬਗੈਰ ਕਿਸੇ ਹੋਰ ਕੰਮ ਦੀਆਂ ਹੀ ਜਗ੍ਹਾ-ਜਗ੍ਹਾ ਤਾਰਾਂ ਪਾਈਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਨਜਾਇਜ ਹੈ। ਜੋ ਸ਼ਹਿਰ ਵਿੱਚ ਅਤੇ ਵੱਖ-ਵੱਖ ਵਾਰਡਾਂ ਅਤੇ ਗਲੀਆਂ ਵਿੱਚ ਇਸ ਤਰਾਂ ਦਾ ਕੰਮ ਚੱਲ ਰਿਹਾ ਹੈ।
ਉਸ ਕੰਮ ਦੀ ਜਾਣਕਾਰੀ ਕਿਸੇ ਵੀ ਵਾਟਰ ਸਪਲਾਈ, ਸੀਵਰੇਜ਼ ਅਤੇ ਬੀ.ਐਡ.ਆਰ. ਦੇ ਕਿਸੇ ਵੀ ਆਫਿਸਰ ਸਾਹਿਬਾਨ ਨੂੰ ਵੀ ਇਸ ਕੰਮ ਦੀ ਕੋਈ ਜਾਣਕਾਰੀ ਨਹੀਂ ਹੈ। ਨਗਰ ਨਿਗਮ ਦੇ ਜੇ.ਈ, ਐਸ.ਡੀ.ਓ. ਅਤੇ ਐਕਸੀਅਨ ਨੂੰ ਵੀ ਇਸ ਕੰਮ ਦੀ ਕੋਈ ਜਾਣਕਾਰੀ ਨਹੀਂ ਹੈ, ਤੇ ਨਾ ਹੀ ਕਿਸੇ ਕੋਲ ਤਾਰਾਂ ਪਾਉਣ ਦਾ ਨਕਸ਼ਾ ਹੈ। ਜੋ ਕਿ ਪੂਰੀ ਤਰਾਂ ਨਾਲ ਨਜਾਇਜ ਕੰਮ ਹੋ ਰਿਹਾ ਹੈ। ਇਸ ਕੰਮ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਅਤੇ ਇਸ ਦੀ ਜਲਦੀ ਤੋਂ ਜਲਦੀ ਇਨਕੁਆਰੀ ਕਰਵਾਈ ਜਾਵੇ। ਜੋ ਜਿੰਮੇਵਾਰ ਵਿਅਕਤੀ ਜਾਂ ਠੇਕੇਦਾਰ ਹੈ, ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ
ਜਾਵੇ।






Login first to enter comments.