ਜਲੰਧਰ ਅੱਜ ਮਿਤੀ ਅਕਤੂਬਰ ( ਸੋਨੂੰ ਬਾਈ) : ਸ਼ਹਿਰ ਵਿੱਚ ਫੋਗਿੰਗ ਕਰਵਾਉਣ ਨੂੰ ਲੈ ਕੇ ਇੱਕ ਸਾਬਕਾ ਕੌਂਸਲਰਾਂ ਦਾ ਡੈਲੀਗੇਟ ਨਗਰ ਨਿਗਮ ਦੰਦੇ ਸੁਮਨਦੀਪ ਕੋਰ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਬਰਸਾਤਾਂ ਦਾ ਮੋਸਮ ਖਤਮ ਹੋ ਗਿਆ ਹੈ। ਸ਼ਹਿਰ ਵਿੱਚ ਮੱਛਰਾਂ ਦੀ ਭਰਮਾਰ ਹੈ। ਕਾਂਗਰਸ ਪਾਰਟੀ ਦੇ ਕੌਂਸਲਰ ਅਤੇ ਵੱਖ-ਵੱਖ ਵਾਰਡਾਂ ਦੇ ਪ੍ਰਧਾਨ ਆਪਣੀ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਪ ਜੀ ਨੂੰ ਬੇਨਤੀ ਕਰਦੇ ਹਨ ਕਿ ਲੋਕਾਂ ਦੀ ਜਾਨ-ਮਾਲ ਦੇ ਹਿੱਤਾਂ ਦੀ ਰੱਖਿਆ ਲਈ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਫੋਗਿੰਗ ਕਰਵਾਉਣ ਦੀ ਮੰਗ ਲੈਕੇ ਆਏ ਹਨ ਤਾਂ ਜੋ ਡੇਂਗੂ ਵਰਗੀ ਬਿਮਾਰੀ ਤੋਂ ਸ਼ਹਿਰ ਵਾਸੀਆ ਨੂੰ ਨਿਜ਼ਾਤ ਮਿਲ ਸਕੇ ਕਿਉਂਕਿ ਇਹ ਇਨਾਂ ਦਾ ਮੋਲਿਕ ਅਧਿਕਾਰ ਹੈ। ਜਲੰਧਰ ਸ਼ਹਿਰ ਦਾ ਹਰ ਨਾਗਰਿਕ ਵੀ ਇਹੀ ਮਹਿਸੂਸ ਕਰ ਰਿਹਾ ਹੈ ਕਿ ਸ਼ਹਿਰ ਵਿੱਚ ਫੋਗਿੰਗ ਹੋਣੀ ਚਾਹੀਦੀ ਹੈ।
ਇਸ ਡੈਲੀਗੇਟ ਵਿੱਚ ਪਵਨ ਕੁਮਾਰ, ਪ੍ਰਭ ਦਿਆਲ ਭਗਤ, ਮੋਹਿੰਦਰ ਸਿੰਘ ਗੁਲੂ, ਜਾ. ਜਸਲੀਨ ਸੇਠੀ, ਸਰਬਜੀਤ ਕੋਰ, ਬਲਵੀਰ ਅੰਰਗਰਾਲ, ਬਚਨ ਲਾਲ,, ਮਨਮੋਹਨ ਸ਼ਿੰਘ, ਗੁਰਬਿੰਦਰ ਸਿੰਘ ਬੰਟੀ ਨੀਲ ਕੰਠ, ਸੁਰਜੀਤ ਸਿੰਘ ਆਦ ਹਾਜਿਰ ਸਨ।






Login first to enter comments.