Friday, 30 Jan 2026

ਬ੍ਰਹਮਕੁਮਾਰੀ ਸੰਸਥਾ ਦੀਆਂ ਸਿੱਖਿਆਵਾਂ ਜੀਵਨ ਨੂੰ ਸਕਾਰਾਤਮਕ ਦਿਸ਼ਾ ਵਿੱਚ ਬਦਲਣ ਵਿੱਚ ਸਹਾਈ ਹੁੰਦੀਆ ਹਨ : ਮੋਹਿੰਦਰ ਭਗਤ

ਬ੍ਰਹਮਾ ਕੁਮਾਰੀ ਆਸ਼ਰਮ ਆਉਂਦਾ ਹਾਂ ਤਾਂ ਮਨ ਨੂੰ ਅਜੀਬ ਸ਼ਾਂਤੀ ਮਿਲਦੀ ਹੈ :- ਮਹਿੰਦਰ ਭਗਤ 

ਜਲੰਧਰ ਅੱਜ ਮਿਤੀ 30 ਸਿਤੰਬਰ  (ਸੋਨੂੰ ਬਾਈ) : ਪੰਜਾਬ ਦੇ ਰੱਖਿਆ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਦਾ ਬ੍ਰਹਮਕੁਮਾਰੀ ਈਸ਼ਵਰਿਆ ਆਸ਼ਰਮ, ਕਪੂਰਥਲਾ ਰੋਡ, ਨੇੜੇ ਕਪੂਰਥਲਾ ਚੌਕ, ਜਲੰਧਰ ਵਿਖੇ ਪਹੁੰਚਣ 'ਤੇ ਬ੍ਰਹਮਾ ਕੁਮਾਰੀ ਭੈਣਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਹਿੰਦਰ ਭਗਤ ਨੇ ਕਿਹਾ ਕਿ ਜਦੋਂ ਮੈਂ ਬ੍ਰਹਮਾ ਕੁਮਾਰੀ ਆਸ਼ਰਮ ਆਉਂਦਾ ਹਾਂ ਤਾਂ ਮਨ ਨੂੰ ਅਜੀਬ ਸ਼ਾਂਤੀ ਮਿਲਦੀ ਹੈ। ਇਹ ਇੱਕ ਅਧਿਆਤਮਿਕ ਸੰਸਥਾ ਹੈ, ਇਸ ਸੰਸਥਾ ਦਾ ਮੁੱਖ ਉਦੇਸ਼ ਲੋਕਾਂ ਨੂੰ ਅਧਿਆਤਮਿਕ ਗਿਆਨ ਅਤੇ ਰਾਜਯੋਗ ਦੀਆਂ ਸਿੱਖਿਆਵਾਂ ਪ੍ਰਦਾਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਵਿਸ਼ਵ ਦੀ ਸਭ ਤੋਂ ਵੱਡੀ ਅਧਿਆਤਮਿਕ ਸੰਸਥਾ ਹੈ ਜਿਸ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ।
ਬ੍ਰਹਮਾ ਕੁਮਾਰੀ ਸੰਸਥਾ ਦੀਆਂ ਸਿੱਖਿਆਵਾਂ ਜੀਵਨ ਨੂੰ ਸਕਾਰਾਤਮਕ ਦਿਸ਼ਾ ਵਿੱਚ ਬਦਲਣ ਵਿੱਚ ਮਦਦ ਕਰਦੀਆਂ ਹਨ ਅਤੇ ਲੋਕਾਂ ਨੂੰ ਆਤਮਿਕ ਸ਼ਾਂਤੀ ਅਤੇ ਗਿਆਨ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ।


86

Share News

Login first to enter comments.

Latest News

Number of Visitors - 132978