ਸਫਾਈ ਕਰਮਚਾਰੀਆ ਲਈ ਨਿਊ ਪੈਨਸ਼ਨ ਸਕੀਮ ਦੇ ਫਾਰਮ ਜਲਦ ਭਰਾਏ ਜਾਣ।
ਸਫਾਈ ਕਰਮਚਾਰੀਆਂ,ਸੀਵਰਮੈਨਾਂ ਮਾਲੀ, ਬੇਲਦਾਰ ਆਦਿ ਦੀ ਪੱਕੀ ਭਰਤੀ ਜਲਦ ਕੀਤੀ ਜਾਵੇ।
ਜਲੰਧਰ ਅੱਜ ਮਿਤੀ 30-09-2024 (ਸੋਨੂੰ ਬਾਈ) ਨਗਰ ਨਿਗਮ ਜਲੰਧਰ ਵਿਖੇ ਨਿਗਮ ਸੈਨੇਟਰੀ ਸੁਪਰਵਾਈਜਰ ਅਤੇ ਸੈਨੇਟਰੀ ਇੰਸਪੈਕਟਰਾਂ ਦੀ ਮੀਟਿੰਗ ਕੀਤੀ ਗਈ ਜਿਸ ਦੋਰਾਨ ਭਾਰੀ ਗਿਣਤੀ ਵਿੱਚ ਸਫਾਈ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਚੰਦਨ ਗਰੇਵਾਲ ਚੇਅਰਮੈਨ, ਸਫਾਈbਕਰਮਚਾਰੀ ਕਮਿਸ਼ਨ ਪੰਜਾਬ ਨੇ ਕੀਤੀ। ਵੱਖ-ਵੱਖ ਸੈਨੇਟਰੀ ਸੁਪਰਵਾਈਜਰਾਂ ਅਤੇ ਸੈਨੇਟਰੀ ਇੰਸਪੈਕਟਰਾਂ ਦੇ ਸੁਝਾਵਾਂ ਦੇ ਅਨੁਸਾਰ ਨਗਰ ਨਿਗਮ ਦੀ ਨਵੀਂ “ਨਿਗਮ ਸੈਨੇਟਰੀ ਸੁਪਰਵਾਈਜਰ ਯੂਨੀਅਨ" ਦਾ ਗੱਠਨ ਕੀਤਾ ਗਿਆ। ਸਰਵ ਸਹਿਮਤੀ ਦੇ ਨਾਲ ਯੂਨੀਅਨ ਦਾ ਚੇਅਰਮੈਨ ਸ਼੍ਰੀ ਹੀਰੋ ਸਭਰਵਾਲ, ਉਪ ਚੇਅਰਮੈਨ ਸ਼੍ਰੀ ਸਤੀਸ਼ ਪੱਦਮ, ਪ੍ਰਧਾਨ ਸ਼੍ਰੀ ਸੰਨੀ ਸੇਠੀ, ਸੀਨੀਅਰ ਉਪ ਪ੍ਰਧਾਨ ਸ਼੍ਰੀ ਰਾਜ ਕੁਮਾਰ, ਉਪ ਪ੍ਰਧਾਨ ਗੋਰਵ ਗਿੱਲ, ਸੈਕਟਰੀ ਸ਼੍ਰੀ ਪਰਦੀਪ ਸਰਵੱਟੇ, ਸਹਾਇਕ ਸੈਕਟਰੀ ਸ਼੍ਰੀ ਰੂਬੀ, ਪ੍ਰੈਸ ਸੈਕਟਰੀ ਸ਼੍ਰੀ ਸੁਨਿਲ ਕੁਮਾਰ, ਸ਼੍ਰੀ ਭੂਸ਼ਣ, ਸ਼੍ਰੀ ਪਵਨ, ਕੈਸ਼ੀਅਰ ਗੋਪਾਲ ਸਹੋਤਾ, ਸਹਾਇਕ ਕੈਸ਼ੀਅਰ ਸ਼੍ਰੀ ਲੱਲਿਤ ਗਰੇਵਾਲ, ਪ੍ਰਮੁੱਖ ਸਲਾਹਕਾਰ ਸ਼੍ਰੀ ਬੰਟੀ ਥਾਪਰ, ਸ਼੍ਰੀ ਜਤਿੰਦਰ ਸਹੋਤਾ, ਸ਼੍ਰੀ ਕਿਸ਼ਨ ਲਾਲ ਮੁੰਸ਼ੀ, ਸ਼੍ਰੀ ਵਿਨੋਦ ਸਹੋਤਾ, ਸ਼੍ਰੀ ਤਰਸੇਮ ਲਾਲ, ਸ਼੍ਰੀ ਰਵੀ ਅਦਿ ਨੂੰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਨਗਰ ਨਿਗਮ ਕਮਿਸ਼ਨਰ ਨਾਲ ਚੇਅਰਮੈਨ ਸ਼੍ਰੀ ਚੰਦਨ ਗਰੇਵਾਲ ਦੀ ਪ੍ਰਧਾਨਗੀ ਹੇਠ ਮੁਲਾਜਮਾਂ ਦੇ ਜਰੂਰੀ ਮੁੱਦਿਆਂ ਤੇ ਵਿਚਾਰ ਵਿਟਾਂਦਰਾ
ਕੀਤਾ ਜਿਸ ਵਿੱਚ 1. ਸਫਾਈ ਕਰਮਚਾਰੀਆਂ ਦਾ ਰਿਕਾਰਡ HRMS ਤੇ ਚੜਾਇਆ ਜਾਵੇ। 2. ਸਫਾਈ ਕਰਮਚਾਰੀਆ ਲਈ ਨਿਊ ਪੈਨਸ਼ਨ ਸਕੀਮ ਦੇ ਫਾਰਮ ਜਲਦ ਭਰਾਏ ਜਾਣ। 3. ਨਗਰ ਨਿਗਮ ਅੰਮ੍ਰਿਤਸਰ ਦੀ ਤਰਜ ਤੇ ਨਗਰ ਨਿਗਮ ਜਲੰਧਰ ਦੇ ਸਫਾਈ ਕਰਮਚਾਰੀ ਅਤੇ ਸੀਵਰਮੈਨਾਂ ਨੂੰ ਵੀ ਤੇਰ੍ਹਵੀ ਤਨਖਾਹ
(ਛੁੱਟੀਆਂ ਆਦਿ ਦੇ ਪੈਸੇ) ਦਿੱਤੀ ਜਾਵੇ। 4. ਸਫਾਈ ਕਰਮਚਾਰੀਆਂ,ਸੀਵਰਮੈਨਾਂ ਮਾਲੀ, ਬੇਲਦਾਰ ਆਦਿ ਦੀ ਪੱਕੀ ਭਰਤੀ ਜਲਦ ਕੀਤੀ ਜਾਵੇ। ਇਸ ਦੋਰਾਨ ਮੀਟਿੰਗ ਵਿੱਚ ਸ਼ਾਮਿਲ ਸ਼੍ਰੀ ਸੰਜੀਵ ਕਾਲੀਆ, ਅਸ਼ੋਕ ਭੀਲ ਸੰਨੀ ਸਹੋਤਾ, ਪਵਨ ਬਾਬਾ, ਰਮਨਜੀਤ, ਵਿਕਰਾਂਤ ਸਿੱਧੂ, ਧੀਰਜ ਸ਼ਰਮਾਂ, ਨਰੇਸ਼ ਕੁਮਾਰ, ਗੁਰਦਿਆਲ ਸਿੰਘ ਸੈਈ, ਪਵਨ ਕੁਮਾਰ, ਜਗਸੀਰ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਧਵਨ, ਡਾ. ਅਸ਼ਵਨੀ ਕੁਮਾਰ, ਰਜਿੰਦਰ ਸਭਰਵਾਲ, ਅਮਰ ਕਲਿਆਣ, ਰਾਹੁਲ ਸਭਰਵਾਲ, ਸਚਿਨ ਅਸੁਰ ਰਾਵਨ, ਵਰਿੰਦਰ ਕੁਮਾਰ ਵੈਨੀ, ਪਵਨ
ਅਗਨਿਹੋਤਰੀ, ਛੋਟਾ ਰਾਜੂ, ਅਨਿਲ ਸਭਰਵਾਲ, ਸ਼ਾਮ ਲਾਲ ਗਿੱਲ, ਹਰਜੀਤ ਬੋਬੀ, ਅਰਵਿੰਦ ਵਾਸੂ, ਵਿੱਕੀ ਸਹੋਤਾ, ਸਿਕੰਦਰ ਗਿੱਲ, ਅੰਕੁਸ਼ ਭੱਟੀ, ਨੰਦ ਰਾਈ ਸਭਰਵਾਲ, ਗੋਗਾ ਰਾਈ, ਰਜਨੀ ਬਾਲਾ, ਸਰਬਜੀਤ ਕੋਰ,ਨੀਲਮ, ਬੇਬੀ, ਬਿਮਲਾ, ਰਜਨੀ ਅਤੇ ਸੋਨੀਆ ਆਦਿ ਮੌਜੂਦ ਸਨ।
Login first to enter comments.