Wed, 18 Mar 2026
G2M is a social Media platform which is designed for journalists, bloggers, and content creators Join it G2M is a social Media platform which is designed for journalists, bloggers, and content creators Join it

*ਸੱਤਾ ਦੇ ਨਸ਼ੇ ਭਗਵੰਤ ਮਾਨ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਤੋਂ ਨਾਕਾਮ ਰਿਹਾ- ਅੰਮ੍ਰਿਤਪਾਲ ਭੌਂਸਲੇ* 

*ਫਿਲੌਰ ਕਾਂਗਰਸ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤਾ ਧਰਨਾ ਪ੍ਰਦਰਸ਼ਨ*

*ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਗਈ ਹੈ ਆਮ ਲੋਕ ਪ੍ਰੇਸ਼ਾਨ ਹਨ- ਨਵਜੀਤ ਸਿੰਘ*

ਫਿਲੌਰ, 19 ਸਤੰਬਰ* ਅੱਜ ਫਿਲੌਰ ਡੀਐਸਪੀ ਦਫ਼ਤਰ ਅੱਗੇ ਬਲਾਕ ਕਾਂਗਰਸ ਕਮੇਟੀ ਰੁੜਕਾਂ ਕਲਾਂ ਅਤੇ ਫਿਲੌਰ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਾਕੇਸ਼ ਕੁਮਾਰ ਦੁੱਗਲ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਧਰਨਾ ਸਵੇਰੇ 10 ਵਜੇ ਤੋਂ 1 ਵਜੇ ਦੁਪਹਿਰ ਤੱਕ ਬਾਰਿਸ਼ ਦੌਰਾਨ ਹੀ ਦਿੱਤਾ ਗਿਆ। ਇਸ ਧਰਨਾ ਪ੍ਰਦਰਸ਼ਨ ਨੂੰ ਉਚੇਚੇ ਤੌਰ ਤੇ ਸ. ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਹਲਕਾ ਆਦਮਪੁਰ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਭੌਂਸਲੇ, ਸੀਨੀਅਰ ਆਗੂ ਪ੍ਰਿਥੀਪਾਲ ਸਿੰਘ ਖਹਿਰਾ, ਸੁਰਜੀਤ ਸਿੰਘ ਲੱਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਜਿੰਦਰ ਕੁਮਾਰ, ਗੁਰਪ੍ਰੀਤ ਕੌਰ ਸਹੋਤਾ ਮੈਂਬਰ ਜ਼ਿਲ੍ਹਾ, ਮਹਿੰਦਰ ਰਾਮ ਚੁੰਬਰ ਪ੍ਰਧਾਨ ਨਗਰ ਕੌਂਸਲ ਫਿਲੌਰ ਵਲੋਂ ਸੰਬੋਧਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਨਵਜੀਤ ਸਿੰਘ  ਨੇ ਕਿਹਾ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਗਈ ਹੈ ਆਮ ਲੋਕ ਪ੍ਰੇਸ਼ਾਨ ਹੈ ਅਤੇ ਸਰਕਾਰ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਤੇ ਧਿਆਨ ਦੇਣਾ ਚਾਹੀਦਾ ਹੈ। 
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਹਲਕਾ ਆਦਮਪੁਰ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਭੌਂਸਲੇ ਨੇ  ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਭਗਵੰਤ ਮਾਨ ਦੀ ਪੰਜਾਬ ਵਿੱਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਚਾਰੂ ਬਣਾਉਣ ਵਿੱਚ ਅਸਫ਼ਲ ਰਹਿਣ ਲਈ ਤਿੱਖੀ ਆਲੋਚਨਾ ਕੀਤੀ ਹੈ ਅਤੇ ਭਗਵੰਤ ਤੋਂ ਗ੍ਰਹਿ ਵਿਭਾਗ ਤੋਂ ਅਸਤੀਫ਼ੇ ਦੀ ਮੰਗ ਕੀਤੀ। 
ਪੰਜਾਬ ਕਾਂਗਰਸ ਵਲੋਂ ਸਾਰੇ ਪੰਜਾਬ ਵਿੱਚ ਵੱਧ ਰਹੇ ਅਪਰਾਧਾਂ 'ਤੇ ਲਗਾਮ ਲਗਾਉਣ ਵਿੱਚ ਪੂਰੀ ਤਰ੍ਹਾਂ ਅਣਗਹਿਲੀ ਵਰਤਣ ਲਈ 'ਆਪ' ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤਾਂ ਜੋ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਤੇ ਸਰਕਾਰ ਜਾਗ ਸਕੇ। 

ਇਕੱਠ ਨੂੰ ਸੰਬੋਧਨ ਕਰਦਿਆਂ ਭੌਂਸਲੇ ਨੇ ਕਿਹਾ ਕਿ ਵੱਧ ਰਹੇ ਗੈਂਗਵਾਰ, ਬੰਦੂਕ ਅਪਰਾਧ, ਜਬਰੀ ਵਸੂਲੀ ਦੀਆਂ ਕਾਲਾਂ ਅਤੇ ਹੋਰ ਛੋਟੇ-ਮੋਟੇ ਅਪਰਾਧਾਂ ਨੇ ਪੰਜਾਬ ਭਾਈਚਾਰੇ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਜਿਸ ਆਮ ਲੋਕ ਤੇ ਵਪਾਰੀ ਵਰਗ ਪ੍ਰੇਸ਼ਾਨ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਅਤੇ ਕਸਬੇ ਦੇ ਲੋਕ, ਖਾਸ ਕਰਕੇ ਔਰਤਾਂ, ਲੁੱਟਾਂ ਖੋਹਾਂ ਅਤੇ ਡਕੈਤੀਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ। ਇਸੇ ਤਰ੍ਹਾਂ ਗੈਂਗਸਟਰਾਂ ਤੋਂ ਜਬਰੀ ਵਸੂਲੀ ਦੀਆਂ ਕਾਲਾਂ ਆਉਣਾ ਸ਼ਹਿਰਾਂ ਦੇ ਕਾਰੋਬਾਰੀ ਭਾਈਚਾਰੇ ਲਈ ਇਕ ਨਵੀਂ ਆਮ ਗੱਲ ਬਣ ਗਈ ਹੈ। ਭੌਂਸਲੇ ਨੇ ਕਿਹਾ ਕਿ ਫਿਰ ਵੀ ਪੁਲਿਸ ਨੂੰ ਅਜਿਹੇ ਅਪਰਾਧਾਂ 'ਤੇ ਸਮੇਂ ਸਿਰ ਕਾਰਵਾਈ ਕਰਨ ਦੀ ਕੋਈ ਪਰਵਾਹ ਨਹੀਂ ਹੈ। ਲੋਕਾਂ ਨੂੰ ਅਗਵਾ ਕਰਕੇ ਕਤਲ ਕੀਤੇ ਜਾ ਰਹੇ ਹਨ, ਸਰਕਾਰ ਬੇਖ਼ਬਰ ਹੈ।

ਸੀਨੀਅਰ ਕਾਂਗਰਸੀ ਆਗੂ ਭੌਂਸਲੇ ਨੇ ਕਿਹਾ ਕਿ ਕਿਸੇ ਸੂਬੇ ਦਾ ਗ੍ਰਹਿ ਮੰਤਰੀ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੁੰਦਾ ਹੈ। ਹਾਲਾਂਕਿ, ਪੰਜਾਬ ਵਿੱਚ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਿਆਂ ਦੀ ਦੁਰਵਰਤੋਂ, ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਅਤੇ ਨਸ਼ਾ ਤਸਕਰੀ ਦੇ ਮਾਮਲੇ ਵੱਧ ਰਹੇ ਹਨ। ਨੌਜਵਾਨੀ ਦਾ ਘਾਂਣ ਹੋ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸੱਤਾ ਦੇ ਨਸ਼ੇ ਵਿਚ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਨਾਕਾਮਯਾਬ ਰਿਹਾ। ਉਨ੍ਹਾਂ ਅੱਗੇ ਕਿਹਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮਜ਼ਬੂਰਨ ਸਾਨੂੰ ਵੱਡੀ ਲਾਮਬੰਦੀ ਕਰਕੇ ਸੰਘਰਸ਼ ਆਰੰਭਣ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਆਪਣੇ ਨੂੰ ਵਿਸ਼ਵਾਸ ਦਿਵਾਇਆ ਕਿਹਾ ਕਿ ਹਲਕੇ ਅੰਦਰ ਕਿਸੇ ਵਰਕਰ ਜਾਂ ਆਮ ਲੋਕਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਰਾਕੇਸ਼ ਦੁੱਗਲ ਬਲਾਕ ਪ੍ਰਧਾਨ ਰੁੜਕਾਂ ਕਲਾਂ ਨੇ ਅਮਨ ਕਾਨੂੰਨ ਦੀ ਸਥਿਤੀ ਤੇ ਫੇਲ੍ਹ ਹੋਣ ਤੇ ਪੰਜਾਬ ਸਰਕਾਰ ਨੂੰ ਝਾੜਾਂ ਪਾਈਆਂ ਅਤੇ ਧਰਨਾ ਪ੍ਰਦਰਸ਼ਨ ਸਫ਼ਲ ਬਣਾਉਣ ਲਈ ਵਰਕਰਾਂ ਦਾ ਧੰਨਵਾਦ ਕੀਤਾ। ਇਕ ਮੰਗ ਪੱਤਰ ਡੀਐਸਪੀ ਫਿਲੌਰ ਨੂੰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਲੋਂ ਦਿੱਤਾ ਗਿਆ।
ਇਸ ਮੌਕੇ ਸਰਵ ਸ੍ਰੀ ਰਾਕੇਸ਼ ਦੁੱਗਲ, ਸੁਰਜੀਤ ਸਿੰਘ ਲੱਲੀ, ਪ੍ਰਿਥੀਪਾਲ ਸਿੰਘ ਖਹਿਰਾ, ਸੁਰਜੀਤ ਸਿੰਘ ਮਾਹਲ, ਹਰਮੇਸ਼ ਲਾਲ, ਗੁਰਪ੍ਰੀਤ ਕੌਰ ਸਹੋਤਾ, ਸੁਖਦੇਵ ਸਿੰਘ ਔਲਖ, ਨਵਦੀਪ ਸਿੰਘ ਮੈਂਬਰ ਬਲਾਕ ਸੰਮਤੀ, ਰਾਮ ਲੁਭਾਇਆ ਸਰਹਾਲ ਮੁੰਡੀ, ਸਰਵਜੀਤ ਸਰਪੰਚ ਭੱਟੀਆਂ, ਗੁਰਸੇਵਕ ਸਿੰਘ ਲਿੱਧੜ,ਜਸਵਿੰਦਰ ਸਿੰਘ ਜੱਸੀ ਵਾਇਸ ਚੇਅਰਮੈਨ, ਸਰਪੰਚ ਨਿਰਮਲ ਨਗਰ, ਚਰਨਜੀਤ ਸਿੰਘ ਇੰਦਰਾ ਕਾਲੋਨੀ, ਪ੍ਰੇਮ ਬਹਾਦਰ ਤੇਹਿੰਗ, ਰਜਿੰਦਰ ਕੌਰ ਰੁੜਕੀ, ਜਸਪਾਲ ਗਿੰਡਾ ਕੌਂਸਲਰ, ਰਾਜ ਕੁਮਾਰ ਸੰਧੂ ਕੌਂਸਲਰ, ਰਾਜ ਕੁਮਾਰ ਹੰਸ, ਗਿਆਨ ਸਿੰਘ ਅੱਪਰਾ, ਅਨਿਲ ਜੋਸ਼ੀ ਪ੍ਰਧਾਨ ਗੁਰਾਇਆ, ਪਲਵਿੰਦਰ ਦੁਸਾਂਝ, ਜਸਵਿੰਦਰ ਸਰਪੰਚ ਸ਼ਾਹਪੁਰ, ਦੇਸ ਰਾਜ ਮੱਲ੍ਹ, ਮੱਲੀ ਅੱਟਾ, ਰਾਮ ਸ਼ਰਨ ਰੰਧਾਵਾ, ਅਸ਼ੋਕ ਕੁਮਾਰ ਸ਼ੌਂਕੀ ਸੈਫਾਬਾਦ, ਸੁਰਿੰਦਰ ਸਿੰਘ ਨੰਬਰਦਾਰ, ਮੱਖਣ ਪੀਏ, ਰੌਸ਼ਨ ਲਾਲ ਬੋਪਾਰਾਏ ਕੌਂਸਲਰ,ਹੰਸ ਰਾਜ ਕਡਿਆਣਾ ਆਦਿ ਆਗੂ ਹਾਜ਼ਰ ਸਨ।


116

Share News

Comments

No comments yet.



Latest News

Number of Visitors - 147377