Sat, 20 Jun 2026

ਲੁਧਿਆਣਾ ਜਿਲਾ ਕਾਂਗਰਸ ਨੇ ਭਾਜਪਾ ਖਿਲਫ਼ ਕੀਤਾ ਪੁਤਲਾ ਫੂਕ ਪ੍ਰਦਰਸ਼ਨ

ਸੰਜੇ ਤਲਵਾੜਪ੍ਧਾਨ ਜ਼ਿਲਾਂ ਕਾਂਗਰਸ ਕਮੇਟੀ (ਸ਼ਹਿਰੀ) ਦੀ ਅਗਵਾਈ ਹੇਠ ਲੁਧਿਆਣਾ ਜਿੱਲਾ ਕਾਂਗਰਸ ਨੇ ਵਿਰੋਧੀ ਧਿਰ ਦੇ ਨੇਤਾ ਕਾਹੁਲ ਗਾੰਧੀ ਦੇ ਖ਼ਿਲਾਫ਼ ਇਤਰਾਜਯੋਗ ਵਿਆਨਾਂ ਦੇਣ ਤੇ ਕੀਤੀ ਪ੍ਰਦਰਸ਼ਨ

ਲੁਧਿਆਣਾ ਅੱਜ  ਮਿਤੀ 18 ਸਿਤੰਬਰ (ਸੋਨੂ ਬਾਈ) : ਪੰਜਾਬ  ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਆਦੇਸ਼ ਅਨੁਸਾਰ ਜ਼ਿਲਾਂ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵੱਲੋ ਅੱਜ ਟਿੱਬਾ ਰੋਡ ਦਫਤਰ ਦੇ ਬਾਹਰ ਲੋਕਸਭਾ ਵਿੱਚ ਕਾਂਗਰਸ ਪਾਰਟੀ ਵੱਲੋ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਖਿਲਾਫ ਬੀ ਜੇ ਪੀ ਨੇਤਾਵਾ ਵੱਲੋ ਲਗਾਤਾਰ ਇਤਰਾਜ਼ਯੋਗ ਅਤੇ ਹਿੰਸਕ ਬਿਆਨ ਦੇਣ ਦੇ ਮੁੱਦੇ ਨੂੰ ਲੈ ਕੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਸੰਜੇ ਤਲਵਾੜ (ਸਾਬਕਾ ਵਿਧਾਇਕ)ਪ੍ਧਾਨ ਜ਼ਿਲਾਂ ਕਾਂਗਰਸ ਕਮੇਟੀ (ਸ਼ਹਿਰੀ) ਦੀ ਅਗਵਾਈ ਹੇਠ  ਜ਼ਿਲਾਂ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ,ਹਲਕਾ ਇੰਚਾਰਜਾ, ਅਹੁਦੇਦਾਰਾ,ਬਲਾਕ ਪ੍ਰਧਾਨਾ,ਸਾਬਕਾ ਕੌਸਲਰਾ,ਵਾਰਡ ਇੰਚਾਰਜਾ,ਮੰਡਲ ਪ੍ਰਧਾਨਾ,ਵਾਰਡ ਪ੍ਰਧਾਨਾ ਅਤੇ ਸਮੂਹ ਵਰਕਰਾ ਦੇ ਨਾਲ ਫੂਕਿਆ ਗਿਆ ਇਸ ਮੌਕੇ ਤੇ ਸਬੋਧਨ ਕਰਦਿਆ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਰਾਹੁਲ ਗਾਂਧੀ ਦੇ ਖਿਲਾਫ ਅਜਿਹੇ ਬਿਆਨ ਦੇਣ ਵਾਲੇ ਬੀ ਜੇ ਪੀ ਦੇ ਨੇਤਾਵਾ ਅਤੇ ਸਹਿਯੋਗੀ ਪਾਰਟੀ ਦੇ ਨੇਤਾਵਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਾਰਤੀ ਰਾਜਨੀਤੀ ਵਿੱਚ ਆ ਰਹੀ ਗਿਰਾਵਟ ਨੂੰ ਰੋਕਿਆ ਜਾ ਸਕੇ ਇਹ ਹਿੰਸਕ ਬਿਆਨ ਭਵਿੱਖ ਵਿੱਚ ਦੇਸ਼ ਲਈ ਨੁਕਸਾਨਦੇਹ ਹਨ ਅਸੀ ਅੱਜ ਪ੍ਧਾਨ ਮੰਤਰੀ ਨਰਿੰਦਰ ਮੋਦੀ ਜੀ ਤੋ ਮੰਗ ਕਰਦੇ ਹਾਂ ਕਿ ਤੁਸੀ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਦੀਆ ਸਹਿਯੋਗੀ ਪਾਰਟੀਆ ਦੇ ਨੇਤਾਵਾ ਨੂੰ ਅਨੁਸ਼ਾਸਨ ਅਤੇ ਮਰਿਆਦਾ ਵਿਚ ਰਹਿਣ ਦੀ ਸਲਾਹ ਦੇ ਕੇ ਸਾਰੀਆਂ ਰਾਜਨੀਤਕ ਪਾਰਟੀਆ ਦੇ ਨੇਤਾਵਾ ਨਾਲ ਠੀਕ ਵਿਵਹਾਰ ਕਰਨ ਅਤੇ ਮਾਣ ਸਤਿਕਾਰ ਦੇਣ ਦੀ ਹਦਾਇਤ ਦਿਉ ਕਿਉ ਕਿ ਸੱਤਾਧਾਰੀ ਪਾਰਟੀਆ ਦਾ ਇਹ ਰਾਜਨੀਤਕ ਵਿਵਹਾਰ ਲੋਕਤੰਤਰ ਇਤਿਹਾਸ ਵਿੱਚ ਰੁੱਖੇਪਨ ਦੀ ਮਿਸਾਲ ਹੈ ਦੇਸ਼ ਵਿੱਚ ਨਫਰਤ ਫੈਲਾਉਣ ਵਾਲਾ ਮਾਹੌਲ ਬਣਾ ਕੇ ਕਾਂਗਰਸ ਪਾਰਟੀ ਦੇ ਨੇਤਾਵਾ,ਅਹੁੱਦੇਦਾਰਾ ਅਤੇ ਵਰਕਰਾ ਨੂੰ ਸ਼ੰਘਰਸ ਕਰਨ ਲਈ ਮਜਬੂਰ ਨ ਕੀਤਾ ਜਾਵੇ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ


750

Share News

Comments

No comments yet.



Latest News

Number of Visitors - 167904