ਕੁਮਿਨਿਟੀ ਫਸਿਲਿਟੇਟਰ ਸਰੋਜ ਕਪੂਰ ਟੀਮ ਨੂੰ ਨਾਲ ਲੈ ਕੇ ਮੇਲੇ ਵਿੱਚ ਲੰਗਰ ਕਮੇਟੀਆਂ ਨੂੰ ਡਿਸਪੋਜੇਲ ਕਰੋਕਰੀ ਨਾਂ ਵਰਤਣ ਲਈ ਕੀਤਾ ਜਾਗਰੂਕ
ਨਗਰ ਨਿਗਮ ਮੇਲੇ ਨੂੰ ਸਾਫ਼-ਸੁਥਰਾ ਬਣਾਉਣ ਕਰ ਰਹੀ ਹੈ ਸਖ਼ਤ ਮੇਹਨਤ।
ਜਲੰਧਰ ਮਿਤੀ 13 ਸਿਤੰਬਰ (ਵਿਕਰਾਂਤ ਮਦਾਨ) : ਜਲੰਧਰ ਵਿਚ ਬਾਬਾ ਸੋਡਲ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਵੱਡੀ ਧੁਮਧਾਮ ਨਾਲ ਮਨਾਈਆਂ ਜਾ ਰਿਹਾ ਹੈ, ਇਸਦੀ ਤਿਆਰੀ ਜਿੱਥੇ ਮੇਲੇ ਦੀ ਪ੍ਰਬੰਧਕ ਕਮੇਟੀ ਜ਼ੋਰ-ਸ਼ੋਰ ਨਾਲ ਕਰ ਰਹੀ ਦੁਜੇ ਪਾਸੇ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਵਿਵਸਥਾ ਨੂੰ ਲੈਕੇ ਦਿਨ ਰਾਤ ਇਕ ਕਰ ਰਿਹਾ। ਇਸ ਸਬੰਧੀ ਉਹਨਾਂ ਵਲੇ ਅਪਣੇ-ਅਪਣੇ ਸਟਾਫ ਦੀ ਡਿਊਟੀ ਲਗਾ ਦਿੱਤੀ ਹੈ।
ਕਲੱ ਨਗਰ ਨਿਗਮ ਦੀ ਸਵੱਛ ਭਾਰਤ ਦੀ ਟੀਮ ਨੇ ਕੁਮਿੰਟੀ ਫਸਿਲੀਟੇਟਰ ਸਰੋਜ ਕਪੂਰ ਦੀ ਅਗਵਾਈ ਹੇਠ ਮੋਟੀਵੇਟਰਾਂ ਦੀ ਟੀਮ ਨੂੰ ਨਾਲ ਲੈ ਕੇ ਦੋਆਬਾ ਚੋਂਕ ਤੋਂ ਲੈਕੇ ਬਾਬਾ ਸੋਡਲ ਮੰਦਿਰ ਤੱਕ ਦੁਕਾਨਦਾਰਾਂ ਅਤੇ ਲਗੰਰ ਕਮੇਟੀਆਂ ਅਤੇ ਰੇਹੜੀ ਵਾਲੀਆਂ ਨੂੰ ਡਿਸਪੋਜੇਵਲ ਕਰੋਕਰੀ ਦੀ ਥਾਂ ਤੇ ਸਟੀਲ ਦੇ ਬਰਤਨ ਵਰਤਨ ਅਤੇ ਡਸਟਬਿਨ ਲਗਾਉਨ ਅਤੇ ਪ੍ਰਸ਼ਾਦ ਲਈ ਖ਼ਾਕੀ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਤਾਂ ਜੋ ਮੇਲੇ ਸਾਫ ਸੁਥਰੇ ਢੰਗ ਨਾਲ ਮਨਾਇਆ ਜਾ ਸਕੇ।






Login first to enter comments.