ਡਿਪਟੀ ਕਮਿਸ਼ਨਰ, ਜਲੰਧਰ ਜੀ ਦੀ ਪ੍ਰਧਾਨਗੀ ਹੇਠ ਸ੍ਰੀ ਸਿੱਧ ਬਾਬਾ ਸੋਢਲ ਮੇਲਾ-2024 ਸਬੰਧੀ ਹੋਈ|
ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ ਬਾਈ) : ਸਿੱਧ ਬਾਬਾ ਸੋਢਲ ਮੇਲਾ ਜੋ ਕਿ ਮਿਤੀ 15-09-2024 ਤੋ ਮਿਤੀ 20-09-2024 ਤੱਕ ਮਨਾਇਆ ਜਾ ਰਿਹਾ ਹੈ, ਜਿਸ ਵਿਚ ਲੱਖਾ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਣਗੇ।ਮੇਲੇ ਦਾ ਖੇਤਰ ਸ੍ਰੀ ਚਿੰਤਪੂਰਨੀ ਮੰਦਿਰ ਤੋ ਸ਼੍ਰੀ ਸੋਢਲ ਮੰਦਿਰ, ਦੇਵੀ ਤਾਲਾਬ ਚੌਂਕ ਤੋ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਅਤੇ ਸਈਪੁਰ ਚੌਂਕ ਤੋ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਹੈ। ਇਸ ਮੀਟਿੰਗ ਵਿਚ ਸਬੰਧਤ ਅਫਸਰ ਸਾਹਿਬਾਨ ਤੇ ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਮੈਂਬਰ ਸਾਹਿਬਾਨ ਹਾਜ਼ਰ ਆਏ। ਡਿਪਟੀ ਕਮਿਸ਼ਨਰ ਜਲੰਧਰ ਹਿਮਾੰਸੁ ਅਗਰਵਾਲ ਨੇ ਮੇਲੇ ਨੂੰ ਅੱਗੇ ਨਾਲੋ ਵਧੀਆ ਤਰੀਕੇ ਨਾਲ ਮਨਾਉਣ ਲਈ ਵੱਖ-ਵੱਖ ਵਿਭਾਗਾਂ ਦੀ ਹੇਠ ਲਿਖੇ ਵੇਰਵੇ ਮੁਤਾਬਕ ਕੰਮਾਂ ਦੀ ਜਿਮੇਵਾਰੀ ਸੌਂਪਦੇ ਹੋਏ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕੰਮ ਕਰਨ ਲਈ ਡਿਊਟੀ ਲਗਾਈ ਗਈ ਅਤੇ ਉਨਾਂ ਨੂੰ ਆਪਣੀ ਇਹ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੇ ਆਦੇਸ਼ ਦਿੱਤੇ ਗਏ:-
(1) ਸੁਰੱਖਿਆ, ਟਰੈਫਿਕ, ਪਾਰਕਿੰਗ ਆਦਿ ਦੇ ਪ੍ਰਬੰਧ, ਹਰ ਸਾਲ ਦੀ ਤਰਾਂ ਸੋਢਲ ਮੇਲੇ ਵਿਚ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮੇਲੇ ਵਿਚ ਆਉਣ ਤੋ ਰੋਕਣ ਦੇ ਪ੍ਰਬੰਧ ਕਰਨਗੇ।
2) ਮੇਲੇ ਦੌਰਾਨ ਸੋਢਲ ਮੰਦਿਰ ਦੇ ਆਸ ਪਾਸ ਵਾਲੇ ਰੇਲਵੇ ਫਾਟਕਾ ਉਪਰ ਸਕਿਉਰਟੀ ਤਾਇਨਾਤ ਕੀਤੀ ਜਾਵੇ।
3) ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰੂਟ ਪਲੈਨ ਬਣਾਇਆ ਜਾਵੇ ਅਤੇ ਇਸ ਰੂਟ ਪਲੈਨ ਨੂੰ ਅਖਬਾਰਾ ਵਿੱਚ ਪਬਲਿਸ਼ ਕੀਤਾ ਜਾਵੇ।
4) ਮੇਲੇ ਦੌਰਾਨ ਖਾਸ ਤੌਰ ਤੇ ਮਹਿਲਾ ਪੁਲਿਸ ਦੀ ਤੈਨਾਤੀ| ਕਰਨਗੇ ਅਤੇ ਡਿਊਟੀ ਤੇ ਲਗਾਏ ਕਰਮਚਾਰੀਆਂ ਦੀ ਲਿਸਟ ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਦੇਣਗੇ।
ਜਿਸ ਵਿਭਾਗ/ਅਧਿਕਾਰੀ ਨੂੰ ਕੰਮ
ਸੋਂਪਿਆ ਗਿਆ ਹੈ।
1) ਕਮਿਸ਼ਨਰ ਆਫ ਪੁਲਿਸ,
ਜਲੰਧਰ।
(1) ਮੈਡੀਕਲ ਦੀਆਂ ਟੀਮਾ, ਦਵਾਈਆਂ, ਐਂਬੂਲੈਂਸ ਆਦਿ ਦਾ 1) ਸਿਵਲ ਸਰਜਨ, ਜਲੰਧਰ।
2) ਜਿਲ੍ਹਾ ਸਿਹਤ ਅਫਸਰ, ਜਲੰਧਰ।
| ਪ੍ਰਬੰਧ ਕਰਨਗੇ
(2) ਇਕ ਮੈਡੀਕਲ ਟੀਮ ਦੀ ਮੰਦਿਰ ਦੇ ਅੰਦਰ, ਇਕ ਮੈਡੀਕਲ| ਟੀਮ ਦੀ ਮੰਦਿਰ ਦੇ ਬਾਹਰ ਅਤੇ ਮੰਦਿਰ ਦੇ ਨਜਦੀਕ ਸੋਢਲ ਚੌਂਕ, ਦੁਆਬਾ ਚੌਂਕ, ਚੰਦਨ ਨਗਰ ਫਾਟਕ, ਸਬਜੀ ਮੰਡੀ ਇੰਡਸਟਰੀਅਲ ਏਰੀਆ, ਸੋਢਲ ਮੰਦਿਰ ਅਤੇ ਮਹੱਤਵਪੂਰਨ ਥਾਂਵਾਂ ਤੇ ਹੋਵੇ।






Login first to enter comments.