ਜਲੰਧਰ ਅੱਜ ਮਿਤੀ 12 ਸਿਤੰਬਰ (ਸੋਨੂ ਬਾਈ) : ਸ਼੍ਰੀ ਸਿੱਧ ਬਾਬਾ ਸੋਡਲ ਜੀ ਦਾ 17 ਸਿਤੰਬਰ ਨੂੰ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਅੱਜ ਨਿਗਮ ਕਮਿਸ਼ਨਰ ਗੋਤਮ ਜੈਨ ਨੇ ਡਿਉਟੀ ਰੋਸਟਰ ਜਾਰੀ ਕੀਤਾ ਜਿਸ ਅਨੂੰਸਾਰ ਮਿਤੀ 14-09-2024 ਤੋਂ 18-09-24 ਤੱਕ ਸਫਾਈ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸੈਨੇਟਰੀ ਇੰਸਪੈਕਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਹਰੇਕ ਸੈਨੇਟਰੀ ਇੰਸਪੈਕਟਰ ਡਿਊਟੀ ਦੌਰਾਨ ਆਪਣੇ ਨਾਲ 2 ਸੁਪਰਵਾਈਜਰ ਅਤੇ 25 ਸਫਾਈ ਕਰਮਚਾਰੀ ਆਪਣੇ ਨਾਲ ਝਾੜੂ, ਜੈਕਟ ਨਾਲ ਲੈ ਕੇ ਆਉਣਾ ਯਕੀਨਾ ਬਣਾਉਣਗੇ। ਸੈਨੇਟਰੀ ਇੰਸਪੈਕਟਰਾਂ ਵੱਲੋਂ ਸੜਕਾਂ ਦੀ ਸਫਾਈ ਅਤੇ ਮੰਦਿਰਾਂ ਦੇ ਆਸ-ਪਾਸ ਚੂਨੇ ਦੇ ਛਿੜਕਾਵ ਮੰਦਿਰ ਪਰਿਸਰ ਦੇ ਅੰਦਰ ਦੀ ਸਫਾਈ ਅਤੇ ਰੱਖੇ ਗਏ ਕੂੜੇ ਦੇ ਭਰੇ ਹੋਏ ਡਸਟਬਿਨਾਂ ਨੂੰ ਖਾਲੀ ਕਰਵਾਉਣਾ ਅਤੇ ਦੇਖ-ਰੇਖ ਕਰਨਗੇ ਅਤੇ ਇਸ ਮੇਲੇ ਦੀ ਸਾਫ ਸਫਾਈ ਦੀ ਜਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣਗੇ।






Login first to enter comments.