ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਪੀੜਿਤ ਲੜਕੀ ਦਾ ਹਾਲ ਚਾਲ ਜਾਣਿਆ 

 

 

ਕਿਹਾ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਕਰੇ ਯਤਨ 

 

G2M ਜਲੰਧਰ (ਵਿਕਰਾਂਤ ਮਦਾਨ) 9 ਸਤੰਬਰ 2024:-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਜਲੰਧਰ ਵਿਖੇ ਇਲਾਜ ਅਧੀਨ ਪੀੜਿਤ ਲੜਕੀ ਦਾ ਹਾਲ ਚਾਲ ਜਾਣਿਆ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ । ਇਸ ਮੌਕੇ ਭਾਜਪਾ ਪ੍ਰਧਾਨ ਨੇ ਕਿਹਾ ਕਿ ਡਾਕ ਵਿਭਾਗ ਵਿੱਚ ਕੰਮ ਕਰਦੀ ਉਕਤ ਲੜਕੀ ਨੂੰ ਸ਼ੱਕੀ ਹਾਲਤ ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਨੂੰ ਗੰਭੀਰ ਸਥਿਤੀ ਵਿੱਚ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

 

ਉਨਾਂ ਕਿਹਾ ਕਿ ਬੇਸੁਧ ਲੜਕੀ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਪਰ ਹਾਲੇ ਵੀ ਉਹ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਇਸ ਮੌਕੇ ਉਨਾਂ ਨੇ ਕਿਹਾ ਕਿ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਪੁਲਿਸ ਤੇਜ਼ੀ ਨਾਲ ਜਾਂਚ ਕਰੇ।

 

 ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਭਾਜਪਾ ਪ੍ਰਧਾਨ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਇਸ ਵਿਸ਼ੇ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦੀ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਇਸ ਤਰ੍ਹਾਂ ਦੇ ਮਾੜੇ ਅਨਸਰਾ ਨੂੰ ਸਿਰ ਨਾ ਚੁੱਕਣ ਦੇਣ ਅਤੇ ਸਖਤ ਕਾਰਵਾਈ ਕਰਨ।

 ਉਹਨਾਂ ਨੇ ਕਿਹਾ ਕਿ ਪੰਜਾਬ ਗੈਂਗਸਟਰਾਂ ਲਈ ਸੁਰੱਖਿਤ ਇਲਾਕਾ ਬਣਦਾ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਲਾਅ ਐਂਡ ਆਰਡਰ ਬਹਾਲ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਵੀ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਤਾਂ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਲਈ ਜਲੰਧਰ ਵਿਖੇ ਰਿਹਾਇਸ਼ ਬਣਾ ਕੇ ਰਹਿਣਾ ਹੀ ਕਾਫੀ ਨਹੀਂ ਹੈ ਬਲਕਿ ਇਹ ਲਾਜ਼ਮੀ ਹੈ ਕਿ ਸਰਕਾਰ ਪੰਜਾਬ ਨੂੰ ਲੋਕਾਂ ਦੇ ਰਹਿਣ ਲਾਇਕ ਬਣਾਵੇ। ਇਸ ਮੌਕੇ ਓਹਨਾ ਨਾਲ ਬੀਜੇਪੀ ਦੇ ਸਟੇਟ ਉਪਪ੍ਰਧਾਨ ਕੇ ਡੀ ਭੰਡਾਰੀ, ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ, ਸ਼੍ਰੀਮਤੀ ਕਰਮਜੀਤ ਕੌਰ, ਜ਼ਿਲਾ ਬੀਜੇਪੀ ਜਨਰਲ ਸੈਕਰੇਟਰੀ ਅਸ਼ੋਕ ਸਰੀਨ ਹਿੱਕੀ , ਰਾਜੇਸ਼ ਕਪੂਰ, ਅਮਰਜੀਤ ਗੋਲਡੀ,ਰਾਜਨ ਅਨੁਗਰਾਲ, ਅਸ਼ਵਨੀ ਭੰਡਾਰੀ, ਦਰਸ਼ਨ ਲਾਲ ਭਗਤ, ਅਮਿਤ ਭਾਟੀਆ, ਯੋਗੇਸ਼ ਮਲਹੋਤਰਾ,ਤਰਸੇਮ ਥਾਪਾ,ਪੰਕਜ ਜੁਲਕਾ, ਸ਼ਮਾ ਚੌਹਾਨ,ਵੀ ਹਾਜ਼ਿਰ ਸਨ l

ਕੈਪਸ਼ਨ-ਪੀੜਿਤ ਦੀ ਮਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਊਨਾ ਨਾਲ ਅਵਿਨਾਸ਼ ਚੰਦਰ,ਸੁਸ਼ੀਲ ਰਿੰਕੂ,ਕੇਡੀ ਭੰਡਾਰੀ,ਕਮਲਜੀਤ ਕੌਰ ਚੌਧਰੀ,ਰਾਜਨ ਅੰਗੁਰਾਲ ਅਤੇ ਹੋਰ

56

Share News

Login first to enter comments.

Related News

Number of Visitors - 39569