ਰਾਜਨੀਤਕ ਰੰਜਿਸ਼ ਤਹਿਤ ਦਰਜ ਕੀਤੇ ਝੂਠੇ ਪਰਚਿਆਂ ਦੇ ਮਾਮਲੇ 'ਚ ਆਪ ਸਰਕਾਰ ਖਿਲਾਫ ਪ੍ਰਦਰਸ਼ਨ ਕਰੇਗੀ ਬਸਪਾ

 

 

 ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਕਰ ਰਹੀ ਹੈ ਆਪ ਸਰਕਾਰ : ਐਡਵੋਕੇਟ ਬਲਵਿੰਦਰ ਕੁਮਾਰ

 

 G2M ਕਰਤਾਰਪੁਰ 8 ਸਤੰਬਰ 2024: ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਵੱਲੋਂ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਬਸਪਾ ਵੱਲੋਂ ਸਰਕਾਰ ਦੀ ਇਸ ਤਰ੍ਹਾਂ ਦੀ ਧੱਕੇਸ਼ਾਹੀ ਖਿਲਾਫ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਸੱਤਾ ਵਿਰੋਧੀ ਧਿਰਾਂ ਜਾਂ ਆਮ ਲੋਕਾਂ ਦਾ ਇਹ ਸੰਵਿਧਾਨਕ ਹੱਕ ਹੈ ਕਿ ਉਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਆਪਣਾ ਵਿਰੋਧ ਜਤਾ ਸਕਦੇ ਹਨ। ਪਰ ਸਰਕਾਰ ਵੱਲੋਂ ਖਾਸਕਰ ਹਲਕਾ ਕਰਤਾਰਪੁਰ ਵਿੱਚ ਜਿੱਥੋਂ ਕੈਬਿਨੇਟ ਮੰਤਰੀ ਬਲਕਾਰ ਸਿੰਘ ਨੁਮਾਇੰਦਗੀ ਕਰਦੇ ਹਨ, ਉੱਥੇ ਲੋਕਾਂ ਦਾ ਇਹ ਅਧਿਕਾਰ ਕੁਚਲਿਆ ਜਾ ਰਿਹਾ ਹੈ। ਹਲਕਾ ਕਰਤਾਰਪੁਰ ਵਿੱਚ ਅਜਿਹੇ ਹਾਲਾਤ ਬਣਾਏ ਜਾ ਰਹੇ ਹਨ ਕਿ ਇੱਥੇ ਸਿਰਫ ਵਿਰੋਧੀ ਧਿਰ ਹੋਣਾ ਹੀ ਜੁਰਮ ਹੋ ਰਿਹਾ ਹੈ ਤੇ ਇਸ ਕਰਕੇ ਹੀ ਵਿਰੋਧੀ ਪਾਰਟੀ ਨਾਲ ਸਬੰਧਤ ਬੰਦਿਆਂ 'ਤੇ ਝੂਠੇ ਪਰਚੇ ਕਰਵਾ ਦਿੱਤੇ ਜਾਂਦੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਉਨ੍ਹਾਂ ਸਮੇਤ 163 ਬਸਪਾ ਵਰਕਰਾਂ 'ਤੇ ਹਾਈਵੇ ਐਕਟ ਦਾ ਝੂਠਾ ਪਰਚਾ ਸੱਤਧਾਰੀ ਧਿਰ ਨੇ ਸਿਰਫ ਇਸ ਕਰਕੇ ਹੀ ਕਰਵਾਇਆ, ਤਾਂ ਕਿ ਉਹ ਸਰਕਾਰ ਦੀਆਂ ਮਾੜੀਆਂ ਨੀਤੀਆਂ 'ਤੇ ਆਪਣਾ ਵਿਰੋਧ ਨਾ ਜਤਾ ਸਕਣ। ਬਸਪਾ ਆਗੂ ਨੇ ਕਿਹਾ ਕਿ ਸੂਬੇ ਵਿੱਚ ਵੱਖ-ਵੱਖ ਧਿਰਾਂ ਆਪਣੇ ਮਸਲਿਆਂ ਦੇ ਸਬੰਧ ਵਿੱਚ ਸਰਕਾਰ ਖ਼ਿਲਾਫ਼ ਆਪਣਾ ਰੋਹ ਪ੍ਰਦਰਸ਼ਨ ਕਰਦੀਆਂ ਹਨ, ਪਰ ਨਿਸ਼ਾਨਾ ਸਿਰਫ ਉਨ੍ਹਾਂ ਨੂੰ ਹੀ ਬਣਾਇਆ ਜਾ ਰਿਹਾ ਹੈ, ਕਿਉਂਕਿ ਉਹ ਹਲਕਾ ਕਰਤਾਰਪੁਰ ਵਿੱਚ ਮਾੜੀ ਵਿਵਸਥਾ ਖਿਲਾਫ ਆਪਣਾ ਰੋਸ ਜਤਾਉਂਦੇ ਹਨ। ਬਸਪਾ ਆਗੂ ਨੇ ਕਿਹਾ ਕਿ ਆਪ ਸਰਕਾਰ ਤੇ ਮੰਤਰੀ ਬਲਕਾਰ ਸਿੰਘ ਚਾਹੁੰਦੇ ਹਨ ਕਿ ਸਰਕਾਰ ਦੇ ਕੰਮਕਾਜ 'ਤੇ ਸਵਾਲ ਕਰਨ ਵਾਲੀ ਆਵਾਜ਼ ਨੂੰ ਝੂਠੇ ਪਰਚਿਆਂ ਰਾਹੀਂ ਦਬਾ ਲਿਆ ਜਾਵੇ, ਪਰ ਬਸਪਾ ਲਗਾਤਾਰ ਸੱਤਾ ਖ਼ਿਲਾਫ ਲੋਕਹਿੱਤ ਵਿੱਚ ਸੰਘਰਸ਼ ਕਰਦੀ ਆ ਰਹੀ ਹੈ ਅਤੇ ਇਹ ਆਵਾਜ਼ ਆਪ ਸਰਕਾਰ ਤੇ ਉਸਦੇ ਮੰਤਰੀ ਵੱਲੋਂ ਦਬਾਈ ਜਾ ਸਕਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਿਰੋਧੀ ਧਿਰ ਤੇ ਖਾਸਕਰ ਹਲਕਾ ਕਰਤਾਰਪੁਰ ਵਿੱਚ ਬਸਪਾ ਖਿਲਾਫ ਕਾਰਵਾਈਆਂ ਦੇ ਵਿਰੋਧ ਵਿੱਚ ਰੋਹ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਪ੍ਰਦਰਸ਼ਨ ਬਸਪਾ ਵੱਲੋਂ ਹਲਕਾ ਕਰਤਾਰਪੁਰ ਵਿੱਚ ਮਿਤੀ 15 ਸਤੰਬਰ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਸਪਾ ਦੇ ਆਪ ਸਰਕਾਰ ਖਿਲਾਫ ਰੋਹ ਪ੍ਰਦਰਸ਼ਨ ਤਦ ਤੱਕ ਚਲਦੇ ਰਹਿਣਗੇ, ਜਦੋਂ ਤੱਕ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨਜਾਇਜ਼ ਕਾਰਵਾਈਆਂ ਰੁਕ ਨਹੀਂ ਜਾਂਦੀਆਂ। ਇਸ ਮੌਕੇ ਬਸਪਾ ਆਗੂ ਸ਼ਾਦੀ ਲਾਲ ਬੱਲ, ਪ੍ਰਭਜਿੰਦਰ ਸਿੰਘ ਪੱਤੜ, ਹਲਕਾ ਕਰਤਾਰਪੁਰ ਦੇ ਪ੍ਰਧਾਨ ਅਮਰਜੀਤ ਸਿੰਘ ਨੰਗਲ, ਗਿਆਨ ਚੰਦ ਕਰਤਾਰਪੁਰ, ਸ਼ਾਮ ਲਾਲ ਮਹਿਤੋਂ, ਜਸਪਾਲ ਕੁੱਕੂ, ਕਮਲ ਬਾਦਸ਼ਾਹਪੁਰ, ਹਰੀਸ਼ ਮੰਨਣ, ਰੂਬੀ ਬੱਲ ਵੀ ਮੋਜ਼ੂਦ ਸਨ।

14

Share News

Login first to enter comments.

Related News

Number of Visitors - 39555