ਜਮਸ਼ੇਰ ਖਾਸ, 6 ਸਤੰਬਰ (ਜੀ ਐਸ ਕਾਹਲੋਂ)
ਮਾਣਯੋਗ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ ਜਸਵੰਤ ਰਾਏ ਜੀ ਦੇ ਦਿਸਾ -ਨਿਰਦੇਸਾਂ ਅਨੁਸਾਰ ਅੱਜ ਮਿਤੀ 06-09-2024 ਨੂੰ ਪਿੰਡ 'ਦੀਵਾਲ਼ੀ 'ਬਲਾਕ ਜਲੰਧਰ ਪੂਰਬੀ ਵਿਖੇ ਸੀ. ਆਰ. ਐਮ ਸਕੀਮ ਅਧੀਨ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਇਸ ਕੈੰਪ ਦੌਰਾਨ ਖੇਤੀਬਾੜੀ ਵਿਸਥਾਰ ਅਫ਼ਸਰ, ਡਾ.ਸੋਨੂੰ ਜੀ ਨੇ ਝੋਨੇ ਦੀ ਪਰਾਲੀ ਦੀ ਸੁਚੱਝੀ ਸਾਂਭ ਸੰਭਾਲ,ਝੋਨਾਂ, ਬਾਸਮਤੀ ਮੱਕੀ ਦੀਆਂ ਫ਼ਸਲਾਂ ਤੇ ਖਾਦਾਂ,ਕੀੜੇ ਮਾਰ ਦਵਾਈਆਂ ਦੀ ਸੁਚੱਝੀ ਵਰਤੋਂ ਸਬੰਧੀ ਅਤੇ ਵਿਭਾਗ ਵਿੱਚ ਚੱਲ ਰਹੀਆਂ ਵੱਖ -ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੁਕ ਕੀਤਾ | ਇਸਦੇ ਨਾਲ -ਨਾਲ ਮਨੀਸ਼ ਕੁਮਾਰ, ਖੇਤੀਬਾੜੀ ਉਪ -ਨਰੀਖਕ ਅਤੇ ਸੰਦੀਪ ਸਿੰਘ ਵੱਲੋਂ,'ਪੀ. ਐਮ. ਨਿਧੀ ਯੋਜਨਾ ਅਧੀਨ ਵੱਖ -ਵੱਖ ਲਾਭਪਾਤਰੀਆਂ ਦੀ ਈ. ਕੇ. ਵਾਈ. ਸੀ ਅਤੇ ਲੈਂਡ ਸਿਡਿੰਗ ਵੀ ਕੀਤੀ ਗਈ |ਇਸ ਕੈੰਪ ਵਿੱਚ ਸੁਖਵਿੰਦਰ ਸਿੰਘ, ਅਮਰੀਕ ਸਿੰਘ ਨੰਬਰਦਾਰ, ਸੰਦੀਪ ਸਿੰਘ, ਬਲਵੰਤ ਰਾਏ, ਬਲਵਿੰਦਰ ਸਿੰਘ ਮੰਗਾ ਅਤੇ ਗੁਰਵਿੰਦਰ ਸਿੰਘ ਸਮੇਤ ਲੱਗਭਗ 40 ਕਿਸਾਨਾਂ ਨੇ ਭਾਗ ਲਿਆ |






Login first to enter comments.