ਜਲੰਧਰ (ਜੀ ਐਸ ਕਾਹਲੋ) ਕਸਬਾ ਜਮਸ਼ੇਰ ਖਾਸ ਵਿੱਚ ਹਰ ਸਾਲ ਦੀ ਤਰ੍ਹਾਂ ਮੰਦਰ ਠਾਕੁਰ ਦੁਆਰਾ ਵੱਲੋਂ ਮੁੱਖ ਸੇਵਾਦਾਰ ਮਹੰਤ ਸ੍ਰੀ ਭਰਤਦਾਸ ਜੀ ਦੀ ਅਗਵਾਈ ਵਿੱਚ ਜਨਮ ਅਸ਼ਟਮੀ ਦੇ ਸਬੰਧ ਵਿੱਚ ਕ੍ਰਿਸ਼ਨ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ। ਸੋਭਾ ਯਾਤਰਾ ਕੱਢਣ ਵੇਲੇ ਸੰਗਤਾਂ ਨੇ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਗੁਣਗਾਨ ਕੀਤਾ। ਮਹੰਤ ਸ੍ਰੀ ਭਰਤਦਾਸ ਜੀ ਨੇ ਦੱਸਿਆ ਕਿ 26 ਤਰੀਕ ਦਿਨ ਸੋਮਵਾਰ ਨੂੰ ਰਾਤ ਵੇਲੇ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ।






Login first to enter comments.