ਜਲੰਧਰ ਵੈਸਟ "ਚ' ਨਹੀਂ ਹੋ ਰਿਹਾ ਸਮਸਿਆਂਵਾ ਦਾ ਹੱਲ ਕੰਮ, ਵਿਧਾਇਕ ਮੋਹਿੰਦਰ ਨੇ ਕੀਤੀ ਨਗਰ ਨਿਗਮ ਅਫਸਰਾਂ ਨਾਲ ਮੀਟਿੰਗ
ਜਲੰਧਰ ਅੱਜ ਮਿਤੀ ਅਗਸਤ (ਸੋਨੂ ਬਾਈ) : ਆਮ ਆਦਮੀ ਪਾਰਟੀ ਦੀ ਲੋਕ ਪੱਖੀ ਕੰਮਾਂ ਨੂੰ ਅਗਾਂਹ ਵਧਉਂਦੇ ਹੋਏ ਹਲਕਾ ਜਲੰਧਰ ਪੱਛਮੀ ਦੇ ਵਿਧਾਇਕ ਮੋਹਿੰਦਰ ਭਗਤ ਨੇ ਹਲਕੇ ਵਿੱਚ ਆ ਰਹੀਆਂ ਸੀਵਰੇਜ, ਸੜਕਾਂ, ਲਾਈਟਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਜਲੰਧਰ ਕਾਰਪੋਰੇਸਨ ਦੇ ਕਮਿਸ਼ਨਰ ਗੌਤਮ ਜੈਨ ਜੀ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸਭ ਨੂੰ ਆਦੇਸ਼ ਦਿੱਤੇ ਕੇ ਜਲਦ ਤੋਂ ਜਲਦ ਸਾਰੇ ਹਲਕੇ ਦੇ ਸੀਵਰੇਜ ਸਿਸਟਮ ਨੂੰ ਸੁਚਾਰੂ ਕੀਤਾ ਜਾਵੇ। ਸੀਵਰੇਜ ਸਿਸਟਮ ਬੰਦ ਹੋਣ ਨਾਲ ਹਲਕੇ ਦੇ ਲੋਕਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਹਨ।ਇਸ ਲਈ ਇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇਸ ਤੋਂ ਇਲਾਵਾ ਸਟਰੀਟ ਲਾਈਟ ਨੂੰ ਦਰੁਸਤ ਕਰਨ ਦੇ ਆਦੇਸ਼ ਦਿੱਤੇ ਗਏ । ਭਗਤ ਜੀ ਨੇ ਕਿਹਾ ਕਿ ਬਰਸਾਤੀ ਮੌਸਮ ਹੋਣ ਕਾਰਨ ਸੜਕਾਂ ਨੂੰ ਰਿਪੇਅਰ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਦੁਰਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਕਮਿਸ਼ਨਰ ਸਾਬ ਨੇ ਕਿਹਾ ਕਿ ਜਲੰਧਰ ਪੱਛਮੀ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਆਉਣ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਤੇ *ਐਸ ਈ ਰਜਨੀਸ਼ ਡੋਗਰਾ ਜੀ, ਐਸ ਈ ਰਾਹੁਲ ਗਗਨੇਜਾ, ਕਰਨ ਦੱਤਾ ਐਸ ਡੀ ਓ, ਅਮਿਤੋਜ ਐਸ ਡੀ ਓ, ਐਸ ਈ ਡਾਕਟਰ ਸ਼੍ਰੀ ਕ੍ਰਿਸ਼ਨ ਤੇ ਹੋਰ ਦਰਜਾ ਬਦਰਜਾ ਅਫ਼ਸਰ ਹਾਜ਼ਰ ਸਨ*






Login first to enter comments.