G2M (ਵਿਕਰਾਂਤ ਮਦਾਨ) ਜਲੰਧਰ/ਚਿੰਤਪੁਰਨੀ, 11 ਅਗਸਤ 2024 ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਸੁਸ਼ੀਲ ਰਿੰਕੂ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਮੰਦਰਾਂ ਵਿਚ ਮੱਥਾ ਟੇਕਿਆ ਅਤੇ ਵੱਖ-ਵੱਖ ਥਾਵਾਂ 'ਤੇ ਆਯੋਜਿਤ ਧਾਰਮਿਕ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਰਿੰਕੂ ਨੇ ਸਾਵਣ ਮੇਲੇ ਵਿੱਚ ਕਰਵਾਏ ਭਗਵਤੀ ਜਾਗਰਣ ਵਿੱਚ ਸ਼ਿਰਕਤ ਕੀਤੀ ਅਤੇ ਲੰਗਰ ਪ੍ਰਸ਼ਾਦ ਵੰਡਿਆ।
ਸੁਸ਼ੀਲ ਰਿੰਕੂ ਨੇ ਹਿਮਾਚਲ ਪ੍ਰਦੇਸ਼ ਵਿੱਚ ਮਾਂ ਚਾਮੁੰਡਾ ਦੇਵੀ ਮੰਦਰ ਵਿੱਚ ਭਗਵਤੀ ਜਾਗਰਣ ਵਿੱਚ ਹਿੱਸਾ ਲਿਆ ਅਤੇ ਮਾਂ ਚਾਮੁੰਡਾ ਦੇਵੀ ਮੰਦਰ ਵਿੱਚ ਮੱਥਾ ਟੇਕਿਆ। ਇਸ ਤੋਂ ਇਲਾਵਾ ਰਿੰਕੂ ਨੇ ਸਿੱਧਪੀਠ ਮਾਂ ਬਗਲਾਮੁਖੀ ਮੰਦਿਰ ਗਗਰੇਟ, ਚੌਹਾਲ ਡੈਮ, ਸ਼ਿਵ ਬੇੜੀ ਮੰਦਿਰ, ਮਾਂ ਜਵਾਲਾ ਦੇਵੀ, ਮੁਬਾਰਕਪੁਰ ਰੋਡ, ਮਾਤਾ ਚਿੰਤਪੁਰਨੀ ਮੰਦਿਰ ਅਤੇ ਨੰਦੀਕੇਸ਼ਵਰ ਦਰਬਾਰ ਵਿਖੇ ਮੱਥਾ ਟੇਕਿਆ ਅਤੇ ਇੱਥੇ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।
ਸੁਸ਼ੀਲ ਰਿੰਕੂ ਨੇ ਦੱਸਿਆ ਕਿ ਹਰ ਸਾਲ ਜਲੰਧਰ ਦੇ ਸ਼ਰਧਾਲੂਆਂ ਵੱਲੋਂ ਮਾਂ ਚਾਮੁੰਡਾ ਦੇਵੀ ਮੰਦਰ ਦੇ ਵਿਹੜੇ ਵਿੱਚ ਭਗਵਤੀ ਜਾਗਰਣ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਮਾਂ ਚਿੰਤਪੁਰਨੀ ਮੰਦਿਰ ਵਿਖੇ ਲੱਗਣ ਵਾਲੇ ਸਾਵਣ ਮੇਲੇ ਵਿੱਚ ਜਲੰਧਰ ਦੀਆਂ ਸੰਗਤਾਂ ਵੱਲੋਂ ਧਾਰਮਿਕ ਪ੍ਰੋਗਰਾਮ ਅਤੇ ਲੰਗਰ ਲਗਾਏ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪੰਜਾਬ ਸਮੇਤ ਦੇਸ਼ ਭਰ ਤੋਂ ਸ਼ਰਧਾਲੂ ਸ਼ਮੂਲੀਅਤ ਕਰਦੇ ਹਨ।






Login first to enter comments.