Mon, 14 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਭਾਰਤੀ ਹਾਕੀ ਟੀਮ ਵੱਲੋਂ ਕਾਂਸੀ ਜਿੱਤਣ ਤੇ ਭਾਰਤ ਵਿੱਚ ਖੁਸ਼ੀ ਦੀ ਲਹਿਰ : *ਜੁਆਇੰਟ ਐਕਸ਼ਨ ਕਮੇਟੀ

*ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਨੇ ਭਾਰਤੀ ਹਾਕੀ  ਟੀਮ ਵੱਲੋਂ ਦੇਸ਼ ਲਈ ਕਾਂਸੀ ਤਮਗਾ ਜਿੱਤਣ ਤੇ ਪ੍ਰਗਟਾਈ ਖ਼ੁਸ਼ੀ ਅਤੇ ਦਿੱਤੀ ਵਧਾਈ । 

ਅੱਜ ਮਿਤੀ ਅਗਸਤ (ਸੋਨੂ ਬਾਈ) : ਇਹ ਖ਼ਬਰ ਸੁਣ ਕੇ ਸਾਡੇ ਮਨਾ ਨੂੰ ਬਹੁਤ ਖੁਸ਼ੀ ਮਿਲੀ ਹੈ ਕਿ ਭਾਰਤ ਨੇ ਨਵਾਂ ਇਤਿਹਾਸ ਰਚਿਆ ਪੈਰਿਸ ਉੰਲਪਿਕ ਵਿੱਚ ਸਪੇਨ ਨੂੰ 2-1 ਨਾਲ ਦੋਵੇਂ ਖਾਨੇ ਚਿੱਤ ਕਰਕੇ ਦੇਸ਼ ਦੀ ਝੋਲੀ ਵਿਚ ਇੱਕ ਵਾਰ ਫਿਰ ਕਾਸੀ ਦਾ ਤਮਗਾ ਪਾਇਆ ਹੈ। ਅਸੀ ਸਮੂਹ ਮੈਂਬਰਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਇਸ ਮੋਕੇ ਤੇ ਸਾਰੀ ਹਾਕੀ ਦੇ ਖਿਡਾਰੀਆਂ ਕੋਚ ਅਤੇ ਸਮੁੱਚੇ ਅਮਲੇ ਨੂੰ ਕਾਂਸੀ ਦਾ ਤਮਗਾ ਜਿੱਤਣ ਮੁਬਾਰਕਾਂ ਦੇਦੇ ਹਾ ।ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਕਮਾਲ ਕਰ ਦਿੱਤੀ ਹੈ ।ਇਸ ਜਿੱਤ ਦੀ ਸਿਹਰਾ ਤਜਰਬੇਕਾਰ ਗੋਲਕੀਪਰ ਸ੍ਰੀਜੇਸ ਨੇ ਚਟਾਨ ਵਾਂਗ ਖੜ ਕੇ ਭਾਰਤ ਲਈ ਗੋਲ ਬਜਾਏ । ਭਾਰਤੀ ਹਾਕੀ ਦੇ ਮਹਾਨ ਕਪਤਾਨ ਹਰਮਨਪ੍ਰੀਤ ਸਿੰਘ ਉਪ ਕਪਤਾਨ ਹਾਰਦਿਕ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਵੱਧੀਆ ਖੇਡ ਖੇਡਣ ਤੇ ਅੱਜ ਫਿਰ ਹਾਕੀ ਵਿਚ ਕਾਂਸੀ ਦਾ ਤਮਗਾ ਜਿੱਤਾ ਹੈ । ਜਸਵਿੰਦਰ ਸਿੰਘ ਸਾਹਨੀ ਅਤੇ  ਭਾਰਤੀ ਹਾਕੀ ਦੇ ਸਾਬਕਾ ਖਿਡਾਰੀ ਸ਼ਮਸ਼ੇਰ ਸਿੰਘ ਸੰਸਾਰਪੁਰ ਨੇ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਪਿਛਲੇ 10 ਸਾਲਾਂ ਵਿੱਚ ਸਪੇਨ ਨਾਲ ਅਸੀ 16 ਮੁਕਾਬਲੇ ਖੇਡੇ ਸਨ । ਜਿੰਨਾ ਵਿਚ ਭਾਰਤ ਨੇ 6 ਮੁਕਾਬਲੇ ਵਿਚ ਜਿੱਤ ਪ੍ਰਾਪਤ ਕੀਤੀ ਅਤੇ ਸਪੇਨ 5 ਮੈਚ ਜਿੱਤੇ ਸਨ। ਜਸਵਿੰਦਰ ਸਿੰਘ ਪ੍ਰਧਾਨ  ਸ਼੍ਰੀ ਵਰਿੰਦਰ ਮਲਿਕ ਚੇਅਰਮੈਨ , ਮਨਮੀਤ ਸਿੰਘ ਸੋਢੀ ਨੇ ਕਿਹਾ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਵੱਲੋਂ ਜਲਦ ਹੀ ਜਲੰਧਰ ਆਉਣ ਤੇ ਹਾਕੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕਰਾਂਗੇ। ਇਸ ਮੋਕੇ ਤੇ ਕਰਨਲ ਅਮਰੀਕ ਸਿੰਘ ਸੁਨੀਲ ਚੋਪੜਾ, ਆਰ ਪੀ ਗੰਭੀਰ  ,ਰਤਨ ਭਾਰਤੀ , ਲਲਿਤ ਕੁਮਾਰ ਨਰਿੰਦਰ  ਮਹਿਤਾ  ,ਵਿਵੇਕ ਭਾਰਦਵਾਜ , ਵਿਨੇ ਗਰੋਵਰ, ਰਵਿੰਦਰ ਸਿੰਘ ਦੂਆਂ , ਸੁਧੀਰ ਭਸੀਨ ਕਰਨਦੀਪ ਸਿੰਘ ਦਵਿੰਦਰ ਸਿੰਘ , ਨਤਿਨ ਘਈ ਹਰਜਿੰਦਰ ਸਿੰਘ ,ਸੁਰਿੰਦਰ ਸਿੰਘ ਸੱਚਦੇਵਾ। ਗੁਰਪ੍ਰੀਤ ਸਿੰਘ ਗੋਪੀ ਜਗਦੀਪ ਸਿੰਘ ਨੰਦਾ , ਬਹੁਤ ਹੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।  
 

Comments

No comments yet.



Latest News

Number of Visitors - 218776

Share this Post