ਡੀ ਸੀ ਨੂੰ ਦਿੱਤਾ ਮੰਗ ਪੱਤਰ
ਜਲ਼ੰਧਰ G2M 29 ਜੁਲਾਈ 24:- ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿਚ ਦਾਣਾਂ ਮੰਡੀ ਭੋਗਪੁਰ ਵਿਖੇ ਸਾਰੇ ਰਾਜਨੀਤਕ ਪਾਰਟੀ ਦੇ ਆਗੂ, ਕਿਸਾਨ ਜੱਥੇਬੰਦੀਆਂ, ਮਾਰਕੀਟ ਐਸੋਸੀਏਸ਼ਨ, ਇਲਾਕੇ ਦੇ ਪੰਚ ਸਰਪੰਚ ਤੇ ਸ਼ਹਿਰ ਦੇ ਮੋਹਤਵਾਰ ਆਗੂ ਇਕੱਠੇ ਹੋਏ ਤੇ ਜਲੰਧਰ ਪਹੁੰਚ ਕੇ ਡੀ ਸੀ ਨੂੰ ਮੰਗ ਪੱਤਰ ਦਿੱਤਾ
ਜਿਸ ਵਿੱਚ ਮੰਗ ਕੀਤੀ ਕਿ ਪਲਾਂਟ ਲੱਗਣ ਨਾਲ ਮਿੱਲ ਕੋਲ ਜ਼ਮੀਨ ਨਹੀ ਬਚੇਗੀ, ਗੰਨੇ ਦੀਆਂ ਨਵੀਆਂ ਖੋਜਾਂ ਲਈ ਗੰਨਾਂ ਕਿੱਥੇ ਪੈਦਾ ਕੀਤਾ ਜਾਵੇਗਾ, ਜਲੰਧਰ ਸ਼ਹਿਰ ਦਾ ਕੂੜਾ ਤੇ ਨਕੋਦਰ ਮਿੱਲ ਤੇ ਨਵਾਂਸ਼ਹਿਰ ਮਿੱਲ ਦਾ ਵੇਸਟਜ ਇੱਥੇ ਕਿਉਂ ਆਵੇ, ਮਿੱਲ ਦੇ ਚੱਲਣ ਵੇਲੇ ਗੰਨੇ ਦੀਆਂ ਟਰਾਲੀਆਂ ਖੜੀਆਂ ਕਰਨ ਨੂੰ ਜਗਾ ਨਹੀ ਹੁੰਦੀ, ਜਦੋ 300-400 ਗੱਡੀਆਂ ਜਲੰਧਰ ਤੋਂ ਕੂੜੇ ਅਤੇ ਨਵਾਂਸ਼ਹਿਰ ਤੇ ਨਕੋਦਰ ਮਿੱਲ ਤੋਂ ਵੇਸਟਜ ਰੋਜਾਨਾਂ ਹੋਰ ਆਵੇਗੀ ਤੇ ਕੂੜੇ ਤੇ ਵੇਸਟਜ ਨਾਲ ਡੰਪ ਬਣੇਗਾ ਅਤੇ ਜੀ ਟੀ ਰੋਡ ਤੇ ਸ਼ਹਿਰ ਅਤੇ ਇਲਾਕੇ ਅੰਦਰ ਟ੍ਰੈਫਿਕ ਦੀ ਮੁਸ਼ਕਲ ਹੋਵੇਗੀ, ਪ੍ਰਦੂਸ਼ਨ ਹੋਵੇਗਾ ਤੇ ਪਲਾਂਟ ਦਾ ਗੰਦਾ ਪਾਣੀ ਜ਼ਮੀਨ ਅੰਦਰ ਜਾ ਕੇ ਪੀਣ ਵਾਲੇ ਪਾਣੀ ਨੂੰ ਖ਼ਰਾਬ ਕਰੇਗਾ ਤੇ ਗਰੀਨ ਜ਼ੋਨ ਵਿਚ ਆਇਆ ਇਹ ਇਲਾਕਾ ਤਬਾਹ ਹੋ ਜਾਵੇਗਾ,ਇਸ ਲਈ ਪਲਾਂਟ ਲੱਗਣ ਦਾ ਸਮਝੌਤਾ ਰੱਦ ਕੀਤਾ ਜਾਵੇ ।
।ਇਸ ਮੌਕੇ ਰਾਜ ਕੁਮਾਰ ਰਾਜਾ ਸਾਬਕਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਹਰਵਿੰਦਰ ਸਿੰਘ ਡੱਲੀ ਭਾਜਪਾ ਆਗੂ, ਰਕੇਸ਼ ਕੁਮਾਰ ਬੱਗਾ ਬਸਪਾ ਆਗੂ, ਇੰਦਰਜੀਤ ਮਹਿਤਾ, ਸੁਸ਼ੀਲ ਪਰਭਾਕਰ, ਮਨਮੀਤ ਸਿੰਘ ਵਿੱਕੀ, ਸਰਪੰਚ ਸਾਬੀ ਮੋਗਾ, ਸਰਪੰਚ ਚਰਨਜੀਤ ਸਿੰਘ ਡੱਲਾ, ਵਿਸ਼ਾਲ ਬਹਿਲ, ਬਲਵਿੰਦਰ ਸਿੰਘ ਮੱਲੀ ਨੰਗਲ, ਪਰਮਿੰਦਰ ਸਿੰਘ ਮੱਲੀ, ਜਸਵੀਰ ਸਿੰਘ ਸੈਣੀ, ਚਮਨ ਲਾਲ ਘੋੜਾ ਵਾਹੀ, ਜਗਮੇਲ ਸਿੰਘ ਢਿੱਲੋ, ਲਵਦੀਪ ਸਿੰਘ ਲੱਕੀ, ਸਰਪੰਚ ਜਤਿੰਦਰ ਸਿੰਘ ਚਮਿਆਰੀ, ਮਨੀਸ਼ ਅਰੋੜਾ ਕੌਂਸਲਰ, ਅਰਵਿੰਦਰ ਸਿੰਘ ਝਮਟ, ਨੰਬਰਦਾਰ ਸਤਿੰਦਰ ਸਿੰਘ, ਸਤਨਾਮ ਸਿੰਘ ਡੱਲੀ ਤੇ ਹੋਰ ਹਾਜ਼ਰ ਸਨ|






Login first to enter comments.