Saturday, 31 Jan 2026

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਘਰ ਪਹੁੰਚੇ, ਕਈ ਮੁੱਦਿਆਂ 'ਤੇ ਕੀਤੀ ਚਰਚਾ

 

 

ਸੁਸ਼ੀਲ ਰਿੰਕੂ ਨੇ ਕਿਹਾ - ਜਲੰਧਰ ਸਮੇਤ ਪੰਜਾਬ ਦੇ ਹਰ ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ।

ਜਿਸ ਸ਼ਹਿਰ ਵਿੱਚ ਮੁੱਖ ਮੰਤਰੀ ਰਹਿੰਦੇ ਹਨ, ਦਿਨ-ਦਿਹਾੜੇ ਹੋ ਰਹੀ ਹੈ ਲੁੱਟ

 

G2M ਜਲੰਧਰ, 29 ਜੁਲਾਈ 2024:- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਅੱਜ ਜਲੰਧਰ ਵਿਖੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਘਰ ਪਹੁੰਚੇ। ਇਸ ਦੌਰਾਨ ਦੁਸ਼ਯੰਤ ਗੌਤਮ ਅਤੇ ਸੁਸ਼ੀਲ ਰਿੰਕੂ ਵਿਚਾਲੇ ਜਲੰਧਰ ਸਮੇਤ ਪੰਜਾਬ ਦੇ ਤਾਜ਼ਾ ਹਾਲਾਤਾਂ 'ਤੇ ਲੰਬੀ ਗੱਲਬਾਤ ਹੋਈ। 

 

ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦੁਸ਼ਯੰਤ ਗੌਤਮ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੈ। ਰਿੰਕੂ ਨੇ ਗੌਤਮ ਨੂੰ ਦੱਸਿਆ ਕਿ ਜਲੰਧਰ 'ਚ ਦਿਨ-ਬ-ਦਿਨ ਲੁੱਟ-ਖੋਹ, ਕਤਲ ਅਤੇ ਹੋਰ ਜੁਰਮ ਵਧ ਰਹੇ ਹਨ। ਰਿੰਕੂ ਨੇ ਦੱਸਿਆ ਕਿ ਬੀਤੇ ਦਿਨ ਸ਼ਹਿਰ ਦੇ ਮੱਧ ਵਿਚ ਨਹਿਰੂ ਗਾਰਡਨ ਚੌਕ (ਸ਼੍ਰੀ ਰਾਮ ਚੌਕ) ਸਥਿਤ ਇਕ ਮੈਡੀਕਲ ਸਟੋਰ ਤੋਂ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

 

ਸੁਸ਼ੀਲ ਰਿੰਕੂ ਨੇ ਕਿਹਾ ਕਿ ਜਲੰਧਰ ਵਿੱਚ ਕਾਨੂੰਨ ਵਿਵਸਥਾ ਫੇਲ੍ਹ ਹੋ ਚੁੱਕੀ ਹੈ। ਇਹ ਸਥਿਤੀ ਅਜਿਹੇ ਸਮੇਂ ਦੀ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਲੰਧਰ ਵਿਚ ਰਹਿਣ ਲੱਗ ਪਏ ਹਨ। ਜਿਸ ਸ਼ਹਿਰ ਵਿੱਚ ਮੁੱਖ ਮੰਤਰੀ ਰਹਿੰਦੇ ਹਨ, ਉੱਥੇ ਅਮਨ-ਕਾਨੂੰਨ ਦੀ ਇਸ ਤਰ੍ਹਾਂ ਦੀ ਸਥਿਤੀ ਬਹੁਤ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਇਹ ਸਥਿਤੀ ਸਿਰਫ਼ ਜਲੰਧਰ ਦੀ ਹੀ ਨਹੀਂ ਹੈ, ਸਗੋਂ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਇਹੀ ਸਥਿਤੀ ਹੈ।

 

ਦੁਸ਼ਯੰਤ ਗੌਤਮ ਨੇ ਸੁਸ਼ੀਲ ਰਿੰਕੂ ਨਾਲ ਗੱਲਬਾਤ ਦੌਰਾਨ ਕਈ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ। ਇਸ ਦੌਰਾਨ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ (ਐਡਵੋਕੇਟ) ਵੀ ਹਾਜ਼ਰ ਸਨ।


157

Share News

Login first to enter comments.

Latest News

Number of Visitors - 134405