Saturday, 31 Jan 2026

ਅਹਿਸਾਸ ਲੜੀ-30

ਜਲ਼ੰਧਰ G2M 2 ਜੁਲਾਈ 24:-

 

-—- ਗਾਂ—-

 

ਤੇ ਵਿਸ਼ਵ - ਭਾਰਤੀ

ਸਤਿਕਾਰ ਦੀ ਪਾਤਰ

ਹੋ ਗਾਂ !

ਉਂਝ ਤਾਂ ਅਸੀਂ

ਸਾਰੇ ਹਿੰਦੁਸਤਾਨੀ

ਸਤਿਕਾਰ ਵਜੋਂ

ਕਹਿੰਦੇ ਹਾਂ ਤੈਨੂੰ ਮਾਂ

 

ਪਰ ਜੇ

ਡੈਨਮਾਰਕੀ ਦੁੱਧ ਦੀਆਂ ਧਾਰਾਂ

ਸੱਤ ਸਮੁੰਦਰ ਟਪਦੀਆਂ, ਟੱਪਦੀਆਂ

ਮੇਰੇ ਦੇਸ਼ ਦੀ ਸਰਹੱਦ

ਵੀ ਟੱਪ ਆਈਆਂ

ਤਾਂ ਫਿਰ ਦੇਖੀਂ ਕਿਸ ਤਰ੍ਹਾਂ !

ਇਕ ਹੀ ਪਲ

ਇਕ ਹੀ ਛਿਣ

ਇਕ ਹੀ ਲਮਹੇ ਵਿਚ

ਅਸੀਂ ਸਾਰੇ

ਦੇ ਸਾਰੇ

ਅਚਾਰ - ਵਿਹਾਰ - ਸਤਿਕਾਰ

ਭੁੱਲ ਜਾਵਾਂਗੇ

ਅਸੀਂ ਜੋ ਸਹੀ ਮਹਿਣਿਆਂ ਵਿਚ

ਪੈਸੇ ਦੇ ਪੁੱਤ

ਪੈਸੇ ਦੀ ਰੰਨ

ਪੈਸੇ ਦੇ ਪੀਰ

ਪੈਸੇ ਦੇ ਗੁਲਾਮ ਹਾਂ

ਸਭ ਕੁਝ ਭੁੱਲ - ਭੁਲਾ ਜਾਵਾਂਗੇ ।

 

ਤੇਰਾ ਸ਼ੀਰ

ਜਿਸ ਦਿਨ

ਡੈਨਮਾਰਕ ਦੇ ਦੁੱਧ ਤੋਂ

ਮਹਿੰਗਾ ਪਿਆ

ਉਸੇ ਦਿਨ ਹੋ ਜਾਵੇਗੀ

ਤੇਰੀ ਬੇਕਦਰੀ ।

 

ਉਂਝ ਤਾਂ ਤੇਰਾ - ਚਾਰਾ

ਤੇਰਾ ਦਾਣਾ,

ਤੇਰਾ ਪਾਣੀ

ਤੇਰੀ- ਖੁਰਾਕ

ਪਹਿਲਾਂ ਹੀ ਹੈ

ਮਹਾਂ ਮੰਤਰੀਆਂ ਦੀ ਕਿਰਪਾ ਨਾਲ

ਘੋਟਾਲਿਆਂ ਦੀ ਹੈ ਸ਼ਿਕਾਰ ।

ਪਰ ਜੇ ਬਹੁ ਕੌਮੀ ਕੰਪਨੀਆਂ ਵੀ

ਤੇਰੇ ਅਹਾਰ ਵਿਚ ਅੜਿੱਕਾ ਬਣੀਆਂ

ਡੈਨਮਾਰਕ ਦੇ ਸਸਤੇ ਦੁੱਧ ਦੇ ਸਾਹਵੇਂ

ਤੇਰੀ ਮਮਤਾ ਫੇਰ

ਹੋ ਜਾਵੇਗੀ ਨੀਲਾਮ |

 

ਤੇਰੇ ਪਾਲਣਹਾਰ ਵਿਚਾਰੇ

ਕਾਮੇ ਕਿਰਤੀ ਤੇ ਕਿਸਾਨ

ਹਾਕਮ ਦੀਆਂ ਗਲਤ ਨੀਤੀਆਂ

ਤੇ ਦੂਰ ਅਰਥ ਵਿਵਸਥਾ ਕਾਰਨ

ਪਹਿਲਾਂ ਹੀ ਲੰਘ ਰਹੇ ਨੇ

ਆਤਮਘਾਤੀ ਦੌਰ ਵਿਚੋਂ ।

 

ਪਰ ਸੌ ਤਰ੍ਹਾਂ ਦੇ, ਘੋਟਾਲਿਆਂ ਤੋਂ ਬਾਦ

ਹੁਣ ਇਸ ਵਾਰ

ਡੈਨਮਾਰਕੀ ਸ਼ੀਰ ਦੀ

ਕਿਰਪਾ ਨਾਲ

ਤੇਰੇ ਪੱਠੇ ਲੱਤੇ ਦਾ ਭਾਰ

ਜਿਸ ਦਿਨ -

ਤੇਰੇ ਦੁੱਧ ਤੋਂ ਭਾਰਾ ਹੋ ਗਿਆ

ਫਿਰ ਪਿੰਡਾਂ

ਸੱਥਾਂ – ਘਰਾਂ - ਹਵੇਲੀਆਂ ਵਿਚੋਂ

ਤੇਰਾ ਦਾਣਾ ਪਾਣੀ -

ਮੁੱਕ ਜਾਵੇਗਾ

 

ਤੇ ਘੜੀਸ ਕੇ

ਲੈ ਜਾਇਆ ਜਾਵੇਗਾ

ਬੁੱਚੜ ਖਾਨਿਆਂ ਅੰਦਰ ਤੈਨੂੰ

ਟੋਟੇ ਟੋਟੇ

-

ਪਾਸ਼ ਪਾਸ਼

ਜ਼ਰਾ ਜ਼ਰਾ ਕਰਕੇ ਤੇਰਾ

ਸੋਹਣੇ ਡੱਬਿਆਂ ਵਿਚ ਸਜਾ ਕੇ

ਮੀਟ ਤੇਰਾ

ਦੇਸੀ - ਵਿਦੇਸ਼ੀ ਬਾਜ਼ਾਰਾਂ ਵਿਚ

ਵਿਕੇਗਾ ਟਕੇ ਟਕੇ ਦੇ ਭਾਅ !

ਹੇ ਗਾਂ !

ਉਂਝ ਤਾਂ ਅਸੀਂ ਸਾਰੇ ਹਿੰਦੁਸਤਾਨੀ

ਕਹਿੰਦੇ ਹਾਂ ਤੈਨੂੰ ਮਾਂ

ਪਰ …………… |


185

Share News

Login first to enter comments.

Latest News

Number of Visitors - 134408