Saturday, 31 Jan 2026

"ਅਹਿਸਾਸ "ਲੜੀ-29"

ਜਲ਼ੰਧਰ G2M 1 ਜੁਲਾਈ 24:-

 

  ——- ਹਿਸਾਬ ——-

ਬਾਦਸ਼ਾਹ ਬੇਗਮ ਅਤੇ ਵਜ਼ੀਰ

ਗੱਦੀ ਦੀ ਰਖਵਾਲੀ ਲਈ

ਤਾਜ ਦੀ ਰਖਵਾਲੀ ਲਈ

ਕਰਦੇ ਰਹੇ ਐਲਾਨ :

 

ਅੱਗੇ ਜਾ ਕੇ

ਹੋਵੇਗਾ ਹਿਸਾਬ

ਇਸ ਦੁਨੀਆਂ ਤੋਂ ਬਹੁਤ ਦੂਰ

ਸੱਚੀ ਦੁਨੀਆ ਵਿਚ

ਹੋ ਜਾਵੇਗਾ ਹਿਸਾਬ ।

 

ਕਰਮ -ਕਰਮ ਨੂੰ ਉਥੇ

ਨਿਰਖਿਆ ਅਤੇ

ਪਰਖਿਆ ਜਾਵੇਗਾ ।

ਕੀਤੇ ਕਰਮਾਂ ਦਾ

ਇਵਜ਼ਾਨਾ ਮਿਲੇਗਾ ਉਥੇ

ਕੀਤੇ ਕੁਕਰਮਾਂ ਦੀ

ਮਿਲੇਗੀ ਸਜ਼ਾ ।

ਸਵਰਗ - ਨਰਕ ਮਿਲੇਗਾ

ਕੀਤੇ ਅਮਲਾਂ ਅਨੁਸਾਰ

ਅਦਾ

 

ਇਸ ਲਈ ਤੁਸੀ

ਆਪਣੇ ਦਾਇਤਵ ਨੂੰ

ਪੂਰੀ ਤਨ ਦੇਹੀ

ਨਾਲ ਨਿਭਾਓ :

 

ਆਪਣੇ ਪਸੀਨੇ ਨੂੰ

ਕਰੋ ਇਕੱਠਾ ਅਤੇ

ਰਾਜੇ ਦੇ ਮਹੱਲ ਦੇ ਮਹਿਰਾਬ ‘ਤੇ

ਛਿੜਕ ਦਿਓ

ਆਪਣੇ ਲਹੂ ਦੇ ਨਾਲ

ਰੋਗਨ - ਕਰੋ

ਰਾਜ - ਮਹੱਲ ਦੀਆਂ ਦੀਵਾਰਾਂ ।

ਤਨਦੇਹੀ ਨਾਲ ਨਿਭਾਓ ਫਰਜ਼ ਆਪਣਾ

ਜੱਨਤ ਫਿਰ ਹੈ

ਤੁਹਾਡੇ ਲਈ ਹੀ ਹੈ ਰਾਖਵਾਂ

ਨਰਕ ਦੇ ਕੇਵਲ

ਉਹੀ ਭਾਗੀਦਾਰ

ਜੋ ਫਰਜ਼ਾਂ ਤੋਂ

ਕੁਤਾਹੀ ਕਰਨਗੇ

ਇਸ ਲਈ

 

ਅਨ੍ਹੇਵਾਹ ਜੁਟ ਜਾਓ

ਖੇਤਾਂ - ਮਿਲਾਂ ਅਤੇ ਮਹੱਲਾਂ ਵਿਚ

ਮਿਹਨਤ ਤੇ ਈਮਾਨਦਾਰੀ ਨਾਲ

ਨਿਭਾਓ ਆਪਣਾ ਕਰਤੱਵ

ਜੇ ਤੁਹਾਡੇ ਨਾਲ ਕਿਤੇ

ਹੁੰਦੀ ਹੈ ਬੇ -ਇਨਸਾਫ਼ੀ

ਗਿਲਾ ਨਾ ਕਰੋ

ਰੱਬ ਅੰਨਾਂ ਨਹੀਂ ਹੈ

ਸਰਬ ਵਿਆਪਕ ਹੈ

ਉਹ ਦੇਖ ਰਿਹਾ ਹੈ

ਦੇਵੇਗਾ ਜ਼ਰੂਰ

ਤੁਹਾਡੇ ਕਰਮਾਂ ਦਾ ਫਲ।

 

ਯੁਗਾਂ ਯੁਗਾਂਤਰਾਂ ਤੋਂ

ਬਾਦਸ਼ਾਹ,

ਬੇਗਮ ਅਤੇ ਵਜ਼ੀਰ

ਗੱਦੀ ਦੀ ਰਖਵਾਲੀ ਲਈ

ਤਾਜ ਦੀ ਰਖਵਾਲੀ ਲਈ

ਇਹੀ ਕਰਦੇ ਰਹੇ ਐਲਾਨ।


210

Share News

Login first to enter comments.

Latest News

Number of Visitors - 134407