Saturday, 31 Jan 2026

*. ਭਾਜਪਾਈ  ਸੰਵਿਧਾਨ ਦੀ ਇਜ਼ਤ ਕਰਨਾ ਸਿੱਖਣ-ਮੋਹਿੰਦਰ ਭਗਤ

ਅਖੀਰ ਭਾਜਪਾ ਆਗੂ ਦੀ ਨਾਜਾਇਜ ਹੱਡਾ ਰੋੜੀ ਹੋਈ ਸੀਲ
 

ਜਲੰਧਰ, 28 ਜੂਨ (ਵਿਕਰਾਂਤ ਮਦਾਨ) : ) - ਬੜੇ ਲੰਬੇ ਸਮੇਂ ਤੋਂ ਭਾਜਪਾ ਆਗੂ ਵੱਲੋਂ ਧਾਕੜਸ਼ਾਹੀ ਨਾਲ ਚਲਾਈ ਜਾ ਰਹੀ ਨਜਾਇਜ਼ ਹੱਡਾ ਰੋੜੀ ਅਖੀਰ ਅੱਜ ਬੰਦ ਹੋ ਗਈ ਤੇ ਭਾਜਪਾ ਆਗੂ ਆਯੂਬ ਖਾਨ ਨੂੰ ਸੰਵਿਧਾਨਕ ਦਾਇਰੇ ਵਿੱਚ ਆ ਕੇ ਆਪਣੀ ਬੂਟਾ ਮੰਡੀ ਵਿਖੇ ਚਲਾਈ ਜਾ ਰਹੀ ਹੱਡਾ ਰੋੜੀ ਨੂੰ ਬੰਦ ਕਰਨ ਲਈ ਝੁਕਣਾ ਪਿਆ। ਇਸ ਨਾਜਾਇਜ਼ ਹੱਡਾ ਰੋੜੀ ਦੇ ਬੰਦ ਹੋਣ ਵੇਲੇ ਤਕ ਉਥੇ ਸੈਕੜਿਆਂ ਦੀ ਤਾਦਾਦ ਵਿੱਚ ਮਰੇ ਹੋਏ ਜਾਨਵਰ ਪਏ ਹੋਏ ਸਨ। ਜ਼ਿਕਰਯੋਗ ਹੈ ਕਿ ਬੂਟਾ ਮੰਡੀ ਅਤੇ ਹੋਰ ਨੇੜਲੇ ਇਲਾਕਿਆਂ ਵੱਲੋਂ ਇਸ ਬਿਮਾਰੀ ਪੈਦਾ ਕਰਦੇ ਯੂਨਿਟ ਨੂੰ ਬੰਦ ਕਰਨ ਲਈ ਪਵਨ ਟੀਨੂੰ ਤੇ ਹੋਰਨਾ ਆਗੂਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ।
ਉਕਤ ਸੰਘਰਸ਼ ਦੀ ਕਾਮਯਾਬੀ ਬਾਰੇ ਦਸਦਿਆਂ ਮੋਹਿੰਦਰ ਭਗਤ ਨੇ ਕਿਹਾ ਕਿ ਇਸ ਨਾਜਾਇਜ਼ ਯੂਨਿਟ ਦੀ ਬੋ ਤੋਂ ਅਨੇਕਾਂ ਲੋਕ ਪ੍ਰੇਸ਼ਾਨ ਸਨ, ਪਰ ਭਾਜਪਾ ਆਗੂ ਅਯੂਬ ਖਾਨ ਪ੍ਰਸ਼ਾਸ਼ਨ ਨੂੰ ਟਿਚ ਸਮਝ ਰਿਹਾ ਸੀ। ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਹਲਕੇ ਤੋਂ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਜਨਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਕਿਸੇ ਲੀਡਰ ਦੀ ਕਾਰਵਾਈ ਨੂੰ ਆਮ ਆਦਮੀ ਪਾਰਟੀ ਦੇ ਸੰਘਰਸ਼ੀਲ ਵਰਕਰ ਬਿਲਕੁੱਲ ਬ੍ਰਦਾਸ਼ਤ ਨਹੀਂ ਕਰਨਗੇ। ਮੋਹਿੰਦਰ ਭਗਤ ਨੇ ਕਿਹਾ ਕਿ ਬਦਲਾਅ ਦੇ ਐਲਾਨ ਨਾਲ ਅੱਗੇ ਆਈ ਆਮ ਆਦਮੀ ਦੀ ਹਕੂਮਤ ਨੂੰ ਹੁਕਮਰਾਨੀ ਦੀਆਂ ਆਦੀ ਹੋ ਚੁੱਕੀਆਂ ਪਾਰਟੀਆਂ ਬ੍ਰਦਾਸ਼ਤ ਨਹੀਂ ਕਰ ਰਹੀਆਂ ਪਰ ਹਲਕਾ ਜਲੰਧਰ ਪੱਛਮੀ ਦੀ ਸੀਟ ਆਮ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਿਤਾਅ ਕੇ ਪੁਰਾਣੀਆਂ ਪਾਰਟੀਆਂ ਦਾ ਹੰਕਾਰ ਤੋੜਿਆ ਜਾਏਗਾ।


180

Share News

Login first to enter comments.

Latest News

Number of Visitors - 135658