ਅੱਜ ਮਿਤੀ: ਜਲੰਧਰ, 31 ਅਕਤੂਬਰ (ਸੋਨੂੰ) : ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਵੱਲੋਂ ਕਾਂਗਰਸ ਭਵਨ ਜਲੰਧਰ ਵਿਖੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ, ਭਾਰਤ ਰਤਨ ਅਤੇ ਆਇਰਨ ਲੇਡੀ ਦੇ ਨਾਮ ਨਾਲ ਜਾਣੀ ਜਾਂਦੀ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਜੀ ਦੇ 42ਵੇਂ ਸ਼ਹੀਦੀ ਦਿਵਸ ਮੌਕੇ ਤੇ ਉਹਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੇ ।
ਇਸ ਮੌਕੇ ਬੋਲਦਿਆ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਸਿਰਫ ਇੱਕ ਰਾਜਨੀਤਿਕ ਨੇਤਾ ਹੀ ਨਹੀਂ ਸਨ, ਸਗੋਂ ਇੱਕ ਯੁੱਗ ਸਨ। ਉਹਨਾਂ ਦਾ ਸਾਰਾ ਜੀਵਨ ਦੇਸ਼ ਦੇ ਨਾਮ ਸੀ। 1966 ਤੋਂ 1977 ਅਤੇ ਫਿਰ 1980 ਤੋਂ 1984 ਤੱਕ ਪ੍ਰਧਾਨ ਮੰਤਰੀ ਰਹਿੰਦਿਆਂ ਉਹਨਾਂ ਨੇ ਕਈ ਇਤਿਹਾਸਿਕ ਫੈਸਲੇ ਲਏ।
ਉਹਨਾਂ ਕਿਹਾ ਕਿ -
1. ਬੈਂਕਾਂ ਦਾ ਰਾਸ਼ਟਰੀਕਰਨ ਕਰਕੇ ਗਰੀਬਾਂ ਲਈ ਬੈਂਕਾਂ ਦੇ ਦਰਵਾਜ਼ੇ ਖੋਲ੍ਹੇ।
2. ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅੰਨ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਇਆ।
3. 1971 ਦੀ ਜੰਗ ਵਿੱਚ ਪਾਕਿਸਤਾਨ ਨੂੰ ਹਰਾ ਕੇ ਬੰਗਲਾਦੇਸ਼ ਦੇ ਰੂਪ ਵਿੱਚ ਇੱਕ ਨਵਾਂ ਦੇਸ਼ ਬਣਾਇਆ।
4. ਪੋਖਰਨ ਵਿੱਚ ਪਹਿਲਾ ਪ੍ਰਮਾਣੂ ਪ੍ਰੀਖਣ ਕਰਕੇ ਭਾਰਤ ਨੂੰ ਦੁਨੀਆਂ ਦੀਆਂ ਤਾਕਤਵਰ ਸ਼ਕਤੀਆਂ ਵਿੱਚ ਸ਼ਾਮਲ ਕੀਤਾ।
ਬੇਰੀ ਜੀ ਨੇ ਕਿਹਾ ਕਿ ਇੰਦਰਾ ਜੀ ਨੇ ਹਮੇਸ਼ਾ ਕਿਹਾ ਸੀ ਕਿ "ਮੇਰੇ ਖੂਨ ਦਾ ਇੱਕ-ਇੱਕ ਕਤਰਾ ਦੇਸ਼ ਨੂੰ ਮਜ਼ਬੂਤ ਕਰੇਗਾ" ਅਤੇ ਉਹਨਾਂ ਨੇ ਆਪਣੇ ਸ਼ਬਦਾਂ ਨੂੰ ਸੱਚ ਕਰ ਦਿਖਾਇਆ। 31 ਅਕਤੂਬਰ 1984 ਨੂੰ ਦੇਸ਼ ਦੀ ਏਕਤਾ ਲਈ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਉਹਨਾਂ ਕਿਹਾ ਕਿ ਅੱਜ ਦੇ ਹਾਲਾਤਾਂ ਵਿੱਚ ਜਦੋਂ ਦੇਸ਼ ਵਿੱਚ ਫਿਰਕੂ ਤਾਕਤਾਂ ਸਰਗਰਮ ਹਨ, ਸਾਨੂੰ ਇੰਦਰਾ ਜੀ ਦੇ ਦੱਸੇ ਹੋਏ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਰਸਤੇ ਤੇ ਚੱਲਣ ਦੀ ਲੋੜ ਹੈ। ਰਾਹੁਲ ਗਾਂਧੀ ਜੀ ਅਤੇ ਮੱਲਿਕਾਰਜੁਨ ਖੜਗੇ ਜੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ, ਕਰਨ ਸੁਮਨ, ਸੁਦੇਸ਼ ਕੁਮਾਰ ਭਗਤ, ਡਾ ਜਸਲੀਨ ਸੇਠੀ , ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ , ਰਵੀਸ਼ ਰਾਜ ਸ਼ਰਮਾ, ਦਿਨਾ ਨਾਥ ਪ੍ਰਧਾਨ , ਰਸ਼ਪਾਲ ਜੱਖੂ , ਨਿਰਮਲ ਕੁਮਾਰ , ਅਨੰਦ ਬਿੱਟੂ , ਅਰੁਣ ਰੱਤਨ , ਅਸ਼ੋਕ ਹੰਸ , ਅਨਿਲ ਕੁਮਾਰ , ਸੁਭਾਸ਼ ਢੱਲ , ਗੁਲਸ਼ਨ ਮਿੱਢਾ, ਮੁਖਤਾਰ ਅਹਿਮਦ , ਧਰਮ ਪਾਲ , ਹੈਦਰ , ਯਸ਼ ਪਾਲ ਸਫਰੀ , ਸੁਧੀਰ ਘੁੱਗੀ , ਬ੍ਰਹਮ ਦੇਵ ਸਹੋਤਾ, ਹੁਸਨ ਲਾਲ , ਮੁਕੇਸ਼ ਗਰੋਵਰ , ਹਾਮਿਦ ਮਸੀਹ , ਪ੍ਰਭਦਿਆਲ ਭਗਤ , ਨਰੇਸ਼ ਵਰਮਾ , ਕਪਿਲ ਦੇਵ , ਅਜੇ ਦੱਤਾ , ਰਾਜੇਸ਼ ਜਿੰਦਲ , ਯਸ਼ ਪਾਲ , ਵਿਕੀ ਅਬਾਦਪੁਰਾ , ਮਨਮੋਹਨ ਬੰਗਾ , ਰੇਅਨ ਹੈਰਿਸ , ਵਰਿੰਦਰ ਕੁਮਾਰ, ਵਿਨੋਦ ਖੰਨਾ , ਪ੍ਰੇਮ ਪਾਲ ਡੁਮੇਲੀ ਮੌਜੂਦ ਸਨ ।




Comments
No comments yet.