G2M 21 ਜੂਨ 24:- ਜਾਲੰਧਰ ਗੜਾ ਰੋਡ ਵਿਖੇ ਹੋਈ ਪੁਲੀਸ ਅਤੇ ਨਿਹੰਗ ਸਿੰਘਾ ਵਿੱਚ ਝੜੱਪ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਧਮਕੀ ਭਰਿਆ ਬੋਰਡ ਲੱਗਿਆ ਹੋਇਆ ਹੈ, ਖ਼ਬਰ ਮਿਲਣ ਤੇ ਜਿਸ ਵੇਲੇ ਪੁਲੀਸ ਮੌਕੇ ਤੇ ਜਾਂਚ ਵਜੋਂ ਪੁੱਜੀ ਤਾ ਉੱਥੇ ਨਿਹੰਗ ਸਿੰਘਾ ਨੇ ਪੁਲਸ ਤੇ ਹਮਲਾ ਕਰ ਦਿੱਤਾ ਜਿਸ ਵਿਚ ਥਾਣਾ 6 ਦੇ ਏਸੀਪੀ ਅਤੇ ਐਸਐਚਓ ਦੇ ਸੱਟਾਂ ਲਗਨ ਦਾ ਮਾਮਲਾ ਸਾਹਮਣੇ ਆਇਆ ਹੈ। ਹਥੋ ਪਾਈ ਵਿਚ ਪੁਲੀਸ ਨੇ 5,6 ਨਿਹੰਗ ਸਿੰਘਾਂ ਨੂੰ ਕਾਬੂ ਵਿਚ ਲਿਆ ਹੈ,ਜਿਸ ਵਿਚ ਦੋ ਨਾਬਾਲਗ ਹਨ ਅਤੇ ਓਹਨਾ ਦੇ ਹਥਿਆਰ ਵੀ ਕਾਬੂ ਵਿਚ ਲੈਅ ਲਏ ਗਏ ਹਨ। ਖ਼ਬਰ ਅਨੁਸਾਰ ਥਾਣਾ 7 ਵਿਚ ਸੱਭ ਨੂੰ ਲਿਜਾਇਆ ਗਿਆ ਹੈ ਅਤੇ ਪੁਲੀਸ ਨਿਹੰਗ ਸਿੰਘਾਂ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ।






Login first to enter comments.