Saturday, 31 Jan 2026

——- ਤੂੰ ਹੀ ਤੂੰ (II) ——

 

ਜਲ਼ੰਧਰ G2M 19ਜੂਨ 24:-

——- ਤੂੰ ਹੀ ਤੂੰ (II) ——

ਤੇਰਾ ਇਕ ਹੀ ਪਿਆ ਲਿਸ਼ਕਾਰਾ,

ਮੂਸਾ ਮੂਸਾ ਨਾ ਰਿਹਾ ਖੁਦਾ ਹੋ ਗਿਆ ।

 

ਅਜਲਾਂ ਤੋਂ ਅੱਜ ਤੀਕ, ਕੋਟ ਯੁੱਗ ਬੀਤੇ -

ਬਿਰਹਾਂ ‘ਚ ਤੜਪਦਿਆਂ

ਤੇਰਾ ਇਕ ਹੀ ਲਿਸ਼ਕਾਰਾ ਪਰ

ਕੋਟਨ - ਕੋਟ ਯੁੱਗਾਂ ‘ਤੇ ਭਾਰੂ ਬਹੁਤ ਪਿਆ ।

 

ਸੂਲੀ ‘ਤੇ ਮੁਸਕਰਾ

ਸੀਸ ਤਲੀ ਤੇ ਧਰ

ਤੱਤੀ ਤਵੀ ‘ਤੇ ਹੋ ਕਿ ਬਿਰਾਜਮਾਨ

ਮੂਸਾ,ਸਰਮੱਦ,ਅਰਜਨ ਦੇਵ ਗੁਰੂ

ਰਹੇ ਕਿੱਥੇ

ਸਰਬ ਦਿਸ਼ਾਵਾਂ ਵਿਚ ਫਿਰ

ਤੂੰ ਹੀ ਤੂੰ ਫੈਲ ਗਿਆ ।

 

ਮੈਂ ਤਾਂ ਅਣੂ ਸਾਂ

ਮਹੀਨ ਜਿਹੀ ਤੰਦ ਦਾ ਇਕ ਜ਼ਰਰਾ

ਤੇਰਾ ਇਕ ਹੀ ਪਿਆ ਲਿਸ਼ਕਾਰਾ

ਮੈਂ ਮਰ ਗਿਆ ਮੇਰੇ ਵਿਚੋਂ

ਮੈਂ ਬ੍ਰਹਮੰਡ ਹੋ ਗਿਆ ।


96

Share News

Login first to enter comments.

Latest News

Number of Visitors - 134408