ਲੁਧਿਆਣਾ G2M(ਵਿਕਰਾਂਤ ਮਦਾਨ) 13ਜੂਨ 24:-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਪੋਕਸ ਪਰਸਨ ਡਾ. ਕਰਨ ਸੋਨੀ ਜੌ ਕੀ ਇਕ ਪ੍ਰੇਰਣਾਦਾਇਕ ਵਿਅਕਤੀ,ਲੀਡਰ ਅਤੇ ਐਨ ਐਲ ਪੀ ਕੋਚ ਹਨ। ਉਹਨਾ ਨੇ ਨੌਜਵਾਨਾਂ ਨੂੰ ਸੁਨੇਹਾ ਦੇਂਦੇ ਹੋਏ ਕਿਹਾ ਕਿ ਸਫਲਤਾ ਪ੍ਰਾਪਤ ਕਰਨ ਲਈ ਇਕਾਗਰਤਾ ਬਹੁਤ ਜ਼ਰੂਰੀ ਹੈ, ਸਾਨੂੰ ਚੰਗੀ ਸੰਗਤ ਵਿਚ ਰਹਿ ਕੇ ਆਪਣੇ ਜੀਵਨ ਨੂੰ ਉਚਾ ਚੁੱਕਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਸਾਨੂੰ ਸੰਤਾਂ ਦੀ ਸੇਵਾ ਅਤੇ ਧਰਮ ਦੀ ਪਾਲਣਾ ਕਰਦੇ ਹੋਏ ਚੰਗੇ ਕੰਮ ਕਰਨੇ ਚਾਹੀਦੇ ਹਨ।
ਇਸ ਮੌਕੇ ਸੰਤ ਵਿਮਲ ਬਾਈ ਜੀ ਨੇ ਡਾ.ਕਰਨ- ਸੋਨੀ ਨੂੰ ਉਹਨਾਂ ਦੇ ਘਰ ਪਹੁੰਚ ਕੇ ਆਸ਼ੀਰਵਾਦ ਦਿੱਤਾ ਅਤੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਜ਼ਿਕਰ ਯੋਗ ਹੈ ਡਾਕਟਰ.ਕਰਨ ਸੋਨੀ ਫਿਲਮ ਸੈਂਸਰ ਬੋਰਡ ( ਮੈਂਬਰ ਭਾਰਤ ਸਰਕਾਰ ) ਅਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ। ਉਹਨਾਂ ਨੇ ਭਾਰਤ ਜੋੜੋ ਯਾਤਰਾ ਵਿਚ ਮੈਡੀਕਲ ਇੰਚਾਰਜ ਦੇ ਤੋਰ ਤੇ ਖੂਬ ਸੇਵਾ ਨਿਭਾਈ ਹੈ|






Login first to enter comments.