21वीं पशुगणना के तहत जिले के शहरी क्षेत्र के वार्डों में पशुओं की गिनती के लिए 21 गिनतीकार नियुक्त
ਲੁਧਿਆਣਾ G2M(ਵਿਕਰਾਂਤ ਮਦਾਨ)10ਜੂਨ 24:- ਸਪੋਕਸ ਪਰਸਨ ਪੰਜਾਬ ਪ੍ਰਦੇਸ਼ ਕਾਂਗਰਸ ਡਾ. ਕਰਨ ਸੋਨੀ ਨੇ ਕਿਹਾ ਕਿ ਜੇਕਰ ਸਾਡੇ ਨੌਜਵਾਨਾਂ ਨੇ ਤਰੱਕੀ ਕਰਨੀ ਹੈ,ਤਾਂ ਸਾਨੂੰ ਵਿਗਿਆਨਿਕ ਅਤੇ ਤਕਨੀਕੀ ਸਿੱਖਿਆਵਾਂ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਜੋ ਅਸੀ ਆਪਣਾ ਬੁਨਿਆਦੀ ਢਾਂਚਾ ਮਜ਼ਬੂਤ ਬਣਾ ਸਕੀਏ ਤਾਂ ਕੀ ਸਾਨੂੰ ਦੂਸਰੇ ਦੇਸ਼ਾਂ ਤੋ ਵੀ ਵਪਾਰ ਮਿਲਣਾ ਸ਼ੁਰੂ ਹੋ ਸਕੇ ਤਾਂ ਕੀ ਸਾਡੇ ਪੰਜਾਬ ਦੇ ਨੌਜਵਾਨ ਵੀ ਪੰਜਾਬ ਦੀ ਤਰੱਕੀ ਵਿਚ ਹਿੱਸੇਦਾਰ ਬਣ ਸਕਣ। ਅੱਜ ਦੇ ਦੌਰ ਵਿਚ ਘਰਾਂ ਦੇ ਘਰ ਦੂਸਰੇ ਮੁਲਕਾਂ ਵੱਲ ਆਪਣਾ ਰੁੱਖ ਕਰ ਰਹੇ ਹਨ ਸਾਨੂੰ ਚਾਹੀਦਾ ਹੈ ਕਿ ਹਿੰਦੁਸਤਾਨ ਦਾ ਨੌਜਵਾਨ ਏਥੇ ਰਹਿ ਕੇ ਆਪਣੇ ਹਿੰਦੁਸਤਾਨ ਦੀ ਤਰੱਕੀ ਵਿਚ ਆਪਣਾ ਹਿੱਸਾ ਪਾ ਸਕੇ ਕੁਝ ਇਸ ਵਰਗੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਹਨ।
ਉੱਥੇ ਮੋਜੂਦ ਇਸ ਮੌਕੇ ਤੇ ਜਲੰਧਰ ਦੇ ਸਾਬਕਾ ਜਿਲਾ ਪ੍ਰਧਾਨ ਬਲਰਾਜ ਠਾਕੁਰ ਨੇ ਡਾ. ਸੋਨੀ ਨੂੰ ਪੰਜਾਬ ਵਿੱਚ ਚੰਡੀਗੜ ਸਮੇਤ 8 ਸੀਟਾਂ ਤੋਂ ਜਿੱਤਣ ਤੇ ਵਧਾਈ ਦਿੱਤੀ, ਡਾ. ਸੋਨੀ ਨੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਡੱਟੇ ਰਹਿਣਗੇ।
Login first to enter comments.